Breaking: ਪੰਜਾਬ ਪੁਲਿਸ ਨੇ ਮੁਹਾਲੀ ਹਮਲੇ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਅੱਜ 3 ਦਿਨਾਂ ਬਾਅਦ ਅਸੀਂ ਮੁਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਹੋਏ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਡੀਜੀਪੀ ਵੀਕੇ ਭੰਵਰਾ ਨੇ ਦਾਅਵਾ ਕੀਤਾ ਕਿ ਇਸ ਹਮਲੇ ਵਿੱਚ ਲਖਬੀਰ ਸਿੰਘ ਲੰਡਾ ਮੁੱਖ ਮੁਲਜ਼ਮ ਹੈ। ਉਹ ਤਰਨ ਤਾਰਨ ਦਾ ਰਹਿਣ ਵਾਲਾ ਹੈ। ਉਹ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਹਰਵਿੰਦਰ ਰਿੰਦਾ ਦਾ ਕਰੀਬੀ ਹੈ। ਉਨ੍ਹਾਂ ਕਿਹਾ ਕਿ ਲਖਵੀਰ ਲੰਡਾ ਪਹਿਲਾਂ ਗੈਂਗਸਟਰ ਸੀ ਤੇ ਫਿਰ ਕੈਨੇਡਾ ਚਲਾ ਗਿਆ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨਿਸ਼ਾਨ ਸਿੰਘ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕੇਸ ਵਿੱਚ ਦੂਜਾ ਮੁਲਜ਼ਮ ਚੜਤ ਸਿੰਘ ਹੈ। ਦੋਵੇਂ ਤਰਨ ਤਾਰਨ ਦੇ ਹਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਛੇ ਮੁਲਜ਼ਮ ਸ਼ਾਮਲ ਸੀ। ਇਨ੍ਹਾਂ ਵਿੱਚ ਬਲਜੀਤ ਕੌਰ, ਬਲਜਿੰਦਰ ਰੈਂਬੋ, ਅਨਾਦਦੀਪ ਸੋਨੂੰ, ਜਗਦੀਪ ਕੰਗ ਤੇ ਕੰਵਰ ਬਾਠ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਰੱਖਣ ਦਾ ਕੰਮ ਕੰਵਰ ਬਾਠ ਤੇ ਬਲਜੀਤ ਕੌਰ ਨੇ ਕੀਤਾ। ਨਿਸਾਨ ਸਿੰਘ ਨੇ ਰਿਹਾਇਸ਼ ਦਾ ਪ੍ਰਬੰਧ ਕੀਤਾ ਤੇ ਇਨ੍ਹਾਂ ਲੋਕਾਂ ਨੂੰ ਆਰਪੀਜੀ ਦਿੱਤੀ। ਬਲਜਿੰਦਰ ਰੈਂਬੋ ਦਾ ਨਾਂ ਵੀ ਇਨ੍ਹਾਂ ਵਿੱਚ ਸ਼ਾਮਲ ਹੈ, ਉਸ ਨੇ ਏਕੇ 47 ਦਿੱਤੀ। ਇਹ ਸਭ ਤਰਨ ਤਾਰਨ ਦੇ ਹਨ।