ਗੁਰਦਾਸਪੁਰ , 18 ਮਈ (ਸ਼ਿਵਾ) – ਦੁਕਾਨ ਤੋ ਦੁੱਧ ਲੈਣ ਗਏ ਨੌਜਵਾਨ ਦੀ ਮਾਮੂਲੀ ਗੱਲ ਤੇ ਦੁਕਾਨਦਾਰ ਨਾਲ ਤਕਰਾਰ ਹੋਣ ’ਤੇ ਦੁਕਾਨ ਵੱਲੋ ਨੌਜਵਾਨ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨੂੰ ਜਖ਼ਮੀ ਕਰ ਦਿੱਤਾ। ਜ਼ਖਮੀ ਨੌਜਵਾਨ ਨੂੰ ਇਲਾਜ਼ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਚਮਕਦੀਪ ਪੁੱਤਰ ਹਰਭਜਨ ਨਿਵਾਸੀ ਪਿੰਡ ਬੱਬੇਹਾਲੀ ਨੇ ਦੱਸਿਆ ਕਿ ਉਹ ਜਦ ਘਰ ਤੋਂ ਦੁੱਧ ਲੈਣ ਲਈ ਬੱਬੇਹਾਲੀ ਅੱਡੇ ਤੇ ਦੁੱਧ ਲੈਣ ਗਿਆ ਤਾਂ ਜਦੋਂ ਉਹ ਦੁਕਾਨ ’ਤੇ ਦੁੱਧ ਦੇ ਪੈਸੇ ਦੇਣ ਲੱਗਾ ਤਾਂ ਦੁਕਾਨਦਾਰ ਨਾਲ ਉਸ ਦੀ ਬਹਿਸ ਹੋ ਗਈ ਅਤੇ ਦੁਕਾਨਦਾਰ ਨੇ ਗ਼ੁੱਸੇ ਵਿਚ ਆ ਕੇ ਉਸ ’ਤੇ ਤਿੱਖੀ ਵਸਤੂ ਨਾਲ ਹਮਾਲਾ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ । ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਜਾਲ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ