ਦੋਰਾਂਗਲਾ, 23 ਮਈ (ਅੰਸ਼ੂ ਸ਼ਰਮਾ) – ਵਧੀਕ ਨਿਗਰਾਨ ਇੰਜੀਨੀਅਰ ਗਰਿੱਡ ਮੇਨਟੇਨੈਂਸ, ਪੀ ਐਂਡ ਐਮ ਡਵੀਜ਼ਨ ਸਰਨਾ, ਤੋਂ ਪ੍ਰਾਪਤ ਸੂਚਨਾ ਦੇ ਅਨੁਸਾਰ, 66 ਕੇ. ਵੀ. ਸਬ
ਸਟੇਸ਼ਨ ਗਾਲ੍ਹੜੀ, ਦੀ ਬਸ ਬਾਰ ਦੀ ਸਾਲਾਨਾ ਜ਼ਰੂਰੀ ਮੁਰੰਮਤ ਕਰਨ ਲਈ, 66 ਕੇ ਵੀ ਲਾਈਨ ਦੀ ਰੁੱਖਾਂ ਦੀ ਕਟਾਈ ਕਰਨ ਤੇ ਲੂਜ ਜੰਪਰ ਟਾਈਟ ਕਰਨ ਹਿੱਤ ਸਬ ਡਵੀਜ਼ਨ ਦਫ਼ਤਰ ਦੋਰੰਗਲਾ, ਪਾਵਰਕਾਮ ਅਧੀਨ ਪੈਂਦੇ 66 ਕੇ.ਵੀ ਸਬ ਸਟੇਸ਼ਨ ਦੋਰਾਂਗਲਾ(ਟੋਟਾ) , ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਸਪਲਾਈ,24 ਮਈ, 2022 ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। . ਇਹ ਜਾਣਕਾਰੀ ਉਪ ਮੰਡਲ ਅਫ਼ਸਰ, ਦੋਰੰਗਲਾ ਇੰਜ: ਮਹਿੰਦਰ ਪਾਲ ਨੇ ਪ੍ਰੈਸ ਨੂੰ ਦਿੱਤੀ।