ਗੁਰਦਾਸਪੁਰ , 3 ਜੂਨ (ਅੰਸ਼ੂ ਸ਼ਰਮਾ, ਸ਼ਿਵਾ ) – ਸਬ ਅਰਬਨ ਸਬ ਡਵੀਜਨ ਪਾਵਰਕਾਮ ਗੁਰਦਾਸਪੁਰ ਦੇ ਸਮੂਹ ਵਡਮੁੱਲੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ. ਵੀ. ਸਬ ਸਟੇਸ਼ਨ ਤੋਂ ਚਲਦੇ 11 ਕੇ. ਵੀ. ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ, ਰੁੱਖਾਂ ਦੀ ਕਟਾਈ, ਹਨੇਰੀ ਝੱਖੜ ਨਾਲ ਟੇਢੇ ਪੋਲਾ ਨੂੰ ਸਿੱਧਾ ਕਰਨ ਲਈ, ਮਿਤੀ 4 ਜੂਨ , 2022 ਦਿਨ ਸ਼ਨੀਵਾਰ ਸਵੇਰੇ 10 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਕੰਮ ਨਿਗਾਨ ਇੰਜੀ ਸੰਚਾਲਨ ਹਲਕਾ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਵਧੀਕ ਨਿਗਰਾਨ ਇੰਜੀਨੀਅਰ ਸੰਚਾਲਨ ਮੰਡਲ ਗੁਰਦਾਸਪੁਰ ਜੀ ਦੀ ਅਗਵਾਈ ਵਿੱਚ ਰਾਜ ਕੁਮਾਰ ਜੇ ਈ ਦੀ ਦੇਖਰੇਖ ਹੇਠ ਕਰਵਾਇਆ ਜਾਵੇਗਾ। ਇਸ ਨਾਲ ਬਾਜਵਾ ਕਲੋਨੀ, ਬਹਿਰਾਮਪੁਰ ਰੋਡ, ਜੇਲ ਰੋਡ, ਸ਼੍ਰੀ ਰਵਿਦਾਸ ਚੌਕ ਤੋੰ ਰੋੜੀ ਮੁਹੱਲਾ, ਰੁਲੀਆ ਰਾਮ ਕਲੋਨੀ, ਇਮਪਰੁਵਮੈਂਟ ਟਰੱਸਟ 5 ਨੰਬਰ ਸਕੀਮ, ਡਾਲਾ ਇਨਕਲੇਵ, ਪੁੱਡਾ ਜੇਲ ਸਾਈਟ, ਪੰਚਾਇਤ ਭਵਨ ਤੋਂ ਰੇਗਾਲੀਆ ਹੋਟਲ ਤੱਕ , ਏਰੀਆ ਦੀ ਬਿਜਲੀ ਬੰਦ ਰਹੇਗੀ। ਪ੍ਰੈਸ ਨੂੰ ਇਹ ਜਾਣਕਾਰੀ ਉਪ ਮੰਡਲ ਅਫਸਰ( ਦਿਹਾਤੀ) ਗੁਰਦਾਸਪੁਰ ਇੰਜ:ਜਤਿੰਦਰ ਸ਼ਰਮਾ ਵਲੋਂ ਦਿੱਤੀ ਗਈ।