ਗੁਰਦਾਸਪੁਰ, 24 ਜੂਨ (ਸ਼ਿਵਾ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਤੇ ਜੋਨ ਬਾਬਾ ਮਸਤੂ ਜੀ ਵੱਲੋਂ ਰੋਡ ਡੇਰਾ ਬਾਬਾ ਨਾਨਕ ਚੌਂਕ ਦੋਰਾਗਲਾ ਟੀ ਪਵਾਇੰਟ ਜਾਮ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਕੇਂਦਰ ਸਰਕਾਰ ਦੇ ਅਗਨੀਪਥ ਯੋਜਨਾ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਤੇ ਜੋਨ ਬਾਬਾ ਮਸਤੂ ਜੀ ਵੱਲੋ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ ਇਕੱਠ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ ਸਲਤਾਨੀ, ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਪਹਿਲਾ ਵੀ ਕੇਂਦਰ ਸਰਕਾਰ ਨੇ ਕਿਸਾਨਾ ਵਿਰੁੱਧ ਖੇਤੀ ਨਾਲ ਸਬੰਧਤ ਕਾਲੇ ਕਨੂੰਨ ਲਿਆ ਕੇ ਕਿਸਾਨਾ ਮਜ਼ਦੂਰਾ ਨੂੰ ਲੰਮਾ ਸਮਾਂ ਸੜਕਾ ਤੇ ਰੋਲਿਆ ਸੀ ਅਤੇ ਹੁਣ ਅਗਨੀਪਥ ਯੋਜਨਾ ਲਿਆ ਕੇ ਨੌਜਵਾਨਾ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਉਨਾ ਨੂੰ ਸੜਕਾ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ,ਕਿਸਾਨ ਆਗੂਆ ਨੇ ਕਿਹਾ ਕੇ ਕੇਂਦਰ ਸਰਕਾਰ ਵੱਲੋ ਅਗਨੀਪਥ ਯੋਜਨਾ ਜਿਸ ਵਿਚ 17 ਸਾਲ ਦੇ ਨੌਜਵਾਨ ਨੂੰ ਫੌਜ ਵਿੱਚ ਭਰਤੀ ਕਰਨਾ ਅਤੇ 21 ਸਾਲ ਦੀ ਉਮਰ ਹੋਣ ਤੇ ਰਿਟਾਇਰਡ ਕਰਨਾ ਅਤੇ ਨੌਕਰੀ ਤੋ ਬਾਅਦ ਕੋਈ ਪੈਨਸ਼ਨ ਨਾ ਦੇਣਾ ਇਹ ਇਕ ਗਲਤ ਫੈਸਲਾ ਹੈ ਇਸ ਫੈਸਲੇ ਤੋ ਸਿਧ ਹੁੰਦਾ ਹੈ ਕੇ ਕੇਂਦਰ ਦੀ ਮੋਦੀ ਸਰਕਾਰ ਹਰੇਕ ਅਧਾਰੇ ਨੂੰ ਨਿੱਜੀ ਕਾਰਪੋਰੇਟ ਜਗਤ ਦੇ ਹਵਾਲੇ ਕਰਨਾ ਚਾਹੁੰਦੀ ਹੈ ਜਿਸ ਦਾ ਵਿਰੋਧ ਦੇਸ਼ ਵਿਆਪਕ ਪੱਧਰ ਤੇ ਹੋ ਰਿਹਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਪੁਤਲੇ ਫੂਕਣ ਦੇ ਐਲਾਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਵੱਡੇ ਪੱਧਰ ਤੇ ਨੌਜਵਾਨਾ ਵਰਗ ਅਤੇ ਬੀਬੀਆਂ ਨੇ ਹਾਜ਼ਰੀ ਭਰੀਂ ਹੈ ਕਿਸਾਨ ਆਗੂਆ ਨੇ ਕਿਹਾ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਸੂਬੇ ਦੀਆ ਸਰਕਾਰਾ ਆਪਣਾ ਪੱਖ ਸਾਫ ਕਰਨ ਅਤੇ ਕਿਸਾਨ ਆਗੂਆ ਨੇ ਕੇਂਦਰ ਸਰਕਾਰ ਤੋ ਅਗਨੀਪਥ ਯੋਜਨਾ ਵਾਪਸ ਲੈਣ ਅਤੇ ਫੌਜ ਵਿੱਚ ਨੌਜਵਾਨਾ ਦੀ ਪੱਕੀ ਭਰਤੀ ਕਰਕੇ ਸੇਵਾ ਮੁਕਤ ਦੀ ਹੱਦ 58 ਸਾਲ ਕਰਨ ਦੀ ਮੰਗ ਕੀਤੀ ਇਸ ਮੋਕੇ ਬੀਬੀ ਰਮਨਜੀਤ ਕੌਰ, ਸੁਖਵਿੰਦਰ ਕੌਰ, ਸੁਖਦੇਵ ਕੌਰ, ਪਲਵਿੰਦਰ ਕੌਰ, ਸੁਖਦੇਵ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ, ਸੁਖਵਿੰਦਰ ਸਿੰਘ ਦਾਖ਼ਲਾ, ਕਰਨੈਲ ਸਿੰਘ ਆਂਦੀ,ਰਾਮ ਮੂਰਤੀ, ਨਰਿੰਦਰ ਸਿੰਘ ਆਲੀਨੰਗਲ, ਜਤਿੰਦਰ ਸਿੰਘ ਚੀਮਾ, ਚਰਨਜੀਤ ਸਿੰਘ ਚੰਨੀ,ਸਰਬਜੀਤ ਸਿੰਘ ਬਾਉਪੁਰ, ਕਰਨੈਲ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਨੰਗਲ ਡਾਲਾਂ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੋਹਨ ਸਿੰਘ ਗਿੱਲ, ਅਮਰੀਕ ਸਿੰਘ ਹਯਾਤ ਨਗਰ, ਦਲਬੀਰ ਸਿੰਘ ਠੁੰਡੀ, ਮਹਿੰਦਰ ਸਿੰਘ ਥੰਮਣ,ਜਪਕੀਰਤ ਹੁੰਦਲ,ਹਰਤਾਜ ਬਾਠ, ਸੁੱਚਾ ਸਿੰਘ ਬਲੱਗਣ, ਹਰਭਜਨ ਸਿੰਘ ਚੋੜਾ, ਸਾਜਨ ਕੁਮਾਰ,ਆਦਿ ਆਗੂ ਹਾਜਰ ਸਨ।