ਗੁਰਦਾਸਪੁਰ, 25 ਜੂਨ (ਕੁਮਾਰ, ਸ਼ਿਵਾ, ਅੰਸ਼ੂ ਸ਼ਰਮਾ) -ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਬੀ.ਡੀਪੀ.ਉ. ਦੋਰਾਗਲਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਫੇਕ ਬੋਲੀ ਨੂੰ ਰੱਦ ਕੀਤਾ ਜਾਵੇ। ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਤੇ ਜੋਨ ਤੇਜਾ ਸਿੰਘ ਸੁਤੰਤਰ ਵਲੋਂ ਪਿੰਡ ਬਾਉਪੁਰ ਜੱਟਾਂ ਦੀ ਆਬਾਦਕਾਰ ਜ਼ਮੀਨ ਦੀ ਬੋਲੀ ਕਰਨ ਲਈ ਆਏ ਬੀ.ਡੀਪੀ.ਉ ਦੋਰਾਂਗਲਾ ਨੇ ਦੱਸਿਆ ਕਿ ਜਿਸ ਆਦਮੀ ਦੇ ਨਾਮ ਬੋਲੀ ਕੀਤੀ ਗਈ ਹੈ ਉਸ ਨੂੰ ਕੋਈ ਵੀ ਪੱਤਾ ਨਹੀਂ ਹੈਂ । ਇਸ ਲਈ ਜ਼ਮੀਨ ਦੀ ਬੋਲੀ ਨੂੰ ਰੱਦ ਕੀਤਾ ਜਾਵੇ। ਅਤੇ ਅਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਜਾਣ ਨਹੀਂ ਤਾਂ ਬੀ.ਡੀਪੀ.ਉ ਦੋਰਾਗਲਾ ਦੇ ਦਫ਼ਤਰ ਦੇ ਸਾਹਮਣੇ ਅਨਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਜਿਸਦੀ ਜਿਮੰਦਾਰੀ ਬੀ.ਡੀਪੀ.ਉ ਦੋਰਾਗਲਾ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਦਾ ਸਾਥ ਦਿੱਤਾ ਗਿਆ ਅਤੇ ਇਲਾਕਾ ਨਿਵਾਸੀਆਂ ਨੇ ਜ਼ਮੀਨ ਦੀ ਬੋਲੀ ਨੂੰ ਰੱਦ ਕਰਨ ਦੀ ਮੰਗ ਕੀਤੀ। ਪਰ ਸਰਪੰਚ ਵੱਲੋਂ ਰਾਜਨੀਤਕ ਕਾਰਨਾਂ ਕਾਰਨ ਆਬਾਦਕਾਰਾਂ ਨੂੰ ਜ਼ਮੀਨ ਤੋਂ ਬਾਹਰ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਜਮੀਨ ਉੱਤੋ ਬੇਦਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਥੇਬੰਦੀ ਇਸ ਦੀ ਪੁਰੀ ਹਿਮਾਇਤ ਕਰੇਗੀ ਤੇ ਜ਼ਮੀਨ ਤੋਂ ਉਨ੍ਹਾਂ ਕਿਸਾਨਾਂ ਨੂੰ ਬੇਦਖਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਵੱਲੌ ਕਿਹਾ ਗਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਿਸਾਨਾਂ ਮਜ਼ਦੂਰਾਂ ਅਬਾਦਕਾਰ ਨਾਲ ਚੱਟਾਨ ਵਾਂਗ ਖੜੇ ਹੋਵਾਂਗੇ ਅਤੇ ਅਬਾਦਕਾਰ ਕਿਸਾਨ ਕੋਲੋ ਜਮੀਨ ਨਹੀ ਖੋਹਣ ਦੇਵਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਰਣਬੀਰ ਸਿੰਘ ਡੁਗਰੀ, ਸੁਖਦੇਵ ਸਿੰਘ ਅੱਲੜ ਪਿੰਡੀ , ਕੁਲਜੀਤ ਸਿੰਘ ਹਯਾਤ ਨਗਰ, ਲਖਵਿੰਦਰ ਸਿੰਘ ਨੰਗਲ ਡਾਲਾਂ, ਜਤਿੰਦਰ ਸਿੰਘ ਵਰਿਆ ,ਸੁਖਵਿੰਦਰ ਸਿੰਘ ਦਾਖਲਾ , ਮਹਿੰਦਰ ਸਿੰਘ ਥੰਮਣ,ਦਲਬੀਰ ਸਿੰਘ ਠੁੰਡੀ,ਰਾਮ ਮੂਰਤੀ , ਸਰਬਜੀਤ ਸਿੰਘ ਬਾਉਪੁਰ, ਜਪਕੀਰਤ ਹੁੰਦਲ, ਸਰਤਾਜ ਬਾਠ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੋਹਣ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ ,ਅਮਰੀਕ ਸਿੰਘ ਹਯਾਤ ਨਗਰ, ਵੱਸਣ ਸਿੰਘ ਪੀਰਾਂਬਾਗ ,ਅਸਵਨੀ ਕੁਮਾਰ ਆਦਿ ਹਾਜ਼ਰ ਸਨ ।