ਗੁਰਦਾਸਪੁਰ, 26ਜੂਨ (ਸ਼ਿਵਾ, ਕੁਮਾਰ) – ਖੱਬੀਆਂ ਪਾਰਟੀਆਂ ਤੇ ਆਧਾਰਤ ਬਣੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਕਾਂਗਰਸ ਦੀ ਇੰਦਰਾ ਗਾਂਧੀ ਦੀ ਸਰਕਾਰ ਸਰਕਾਰ ਵੱਲੋਂ 25-26 ਜੂਨ 1975 ਦੀ ਅੱਧੀ ਰਾਤ ਨੂੰ ਲਾਈ ਐਮਰਜੈਂਸੀ ਦੀ ਕੌੜੀ ਯਾਦ ਨੂੰ ਯਾਦ ਕਰਦਿਆਂ ਅੱਜ ਕਾਲਾ ਦਿਨ ਮਨਾਇਆ ਗਿਆ ।ਇਸ ਸਬੰਧੀ ਅੱਜ ਸੀਪੀਆਈ ਆਰਐਮਪੀਆਈ ਸੀਪੀਆਈ ਐੱਮਐੱਲ ਲਿਬਰੇਸ਼ਨ ਸੀਪੀਆਈ ਐਮਐਲ ਨਿਊ ਡੈਮੋਕਰੇਸੀ ਆਦਿ ਵੱਲੋਂ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕਰ ਕੇ ਡਾਕਖਾਨਾ ਚੌਕ ਜਾਮ ਕੀਤਾ ਗਿਆ।ਨਾਅਰਿਆਂ ਦੀ ਗੂੰਜ ਵਿਚ ਮਾਰਚ ਕਰਦੇ ਵਰਕਰਾਂ ਨੇ ਮੋਦੀ ਦੀ ਫਾਸ਼ੀਤੇ ਫ਼ਿਰਕਾਪ੍ਰਸਤ ਸਰਕਾਰ ਵਿਰੁੱਧ ਬੈਨਰ ਅਤੇ ਵੱਡੀ ਗਿਣਤੀ ਵਿਚ ਲਾਲ ਝੰਡੇ ਚੁੱਕੇ ਹੋਏ ਸਨ ।
ਰੈਲੀਆਂ ਅਤੇ ਮੁਜ਼ਾਹਰੇ ਦੀ ਅਗਵਾਈ ਸਾਂਝੇ ਤੌਰ ਤੇ ਸਰਵ ਸਾਥੀ ਸ਼ਮਸ਼ੇਰ ਸਿੰਘ ਨਵਾਂ ਪਿੰਡ ਵਿਜੇ ਕੁਮਾਰ ਸੋਹਲ ਤਰਲੋਕ ਸਿੰਘ ਬਹਿਰਾਮਪੁਰ ਅਤੇ ਸੂਬੇਦਾਰ ਜਸਵੰਤ ਸਿੰਘ ਨੇ ਕੀਤੀ ।
ਰੈਲੀ ਨੂੰ ਸੰਬੋਧਨ ਕਰਦਿਆਂ ਧਿਆਨ ਸਿੰਘ ਠਾਕੁਰ ਮੱਖਣ ਸਿੰਘ ਕੁਹਾੜ ਵਿਜੇ ਕੁਮਾਰ ਸੋਹਲ ਸੁਖਦੇਵ ਸਿੰਘ ਭਾਗੋਕਾਵਾਂ ਜੋਗਿੰਦਰਪਾਲ ਘਰਾਲਾ ਅਮਰਜੀਤ ਸ਼ਾਸਤਰੀ ਜੋਗਿੰਦਰਪਾਲ ਪਨਿਆੜ
ਬਲਬੀਰ ਸਿੰਘ ਕੱਤੋਵਾਲ ਗੁਰਦੀਪ ਸਿੰਘ ਕਲੀਜਪੁਰ
ਆਦਿ ਨੇ ਆਖਿਆ ਕਿ ਜਿਸ ਤਰ੍ਹਾਂ ਉੱਨੀ ਸੌ ਪਚੱਤਰ ਦੀ ਐਮਰਜੈਂਸੀ ਦੇ ਕਾਲੇ ਦੌਰ ਵਿੱਚ ਕਾਗਜ਼ ਦੀ ਇੰਦਰਾ ਗਾਂਧੀ ਸਰਕਾਰ ਨੇ ਸੰਵਿਧਾਨਕ ਅਧਿਕਾਰਾਂ ਨੂੰ ਦਰ ਕਿਨਾਰ ਕਰਕੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਆਪਣੀਆਂ ਮਨਮਾਨੀਆਂ ਕੀਤੀਆਂ ਸਨ ।ਵਿਭਾਗਾਂ ਦਾ ਨਿੱਜੀਕਰਨ ਤੇਜ਼ ਕਰ ਦਿੱਤਾ ਸੀ ਤਨਖਾਹਾਂ ਭੱਤਿਆਂ ਵਿਚ ਕਟੌਤੀਆਂ ਕਰ ਦਿੱਤੀਆਂ ਸਨ ਤਾਲਾਬੰਦੀਆਂ ਦੀਆਂ ਦਾ ਦੌਰ ਚਲਾ ਦਿੱਤਾ ਸੀ ।ਉਸ ਸਮੇਂ ਮਹਿੰਗਾਈ ਬੇਰੁਜ਼ਗਾਰੀ ਕਰੱਪਸ਼ਨ ਆਪਣੀ ਚਰਮ ਸੀਮਾ ਤੇ ਸੀ ਅਤੇ ਇੰਦਰਾ ਗਾਂਧੀ ਜਿਸ ਨੇ ਸਰਮਾਏਦਾਰ ਪੱਖੀ ਨੀਤੀਆਂ ਅਪਣਾਈਆਂ ਹੋਈਆਂ ਸਨ ਉਨ੍ਹਾਂ ਉਨ੍ਹਾਂ ਕਾਰਨ ਥਾਂ ਥਾਂ ਧਰਨੇ ਮੁਜ਼ਾਹਰੇ ਜਲਸੇ ਜਲੂਸ ਹੜਤਾਲਾਂ ਹੋ ਰਹੀਆਂ ਸਨ ਅਤੇ ਲੋਕਾਂ ਦੇ ਰੋਹ ਦਾ ਸਾਹਮਣਾ ਕਾਂਗਰਸ ਸਰਕਾਰ ਕੋਲੋਂ ਨਹੀਂ ਸੀ ਕੀਤਾ ਜਾ ਰਿਹਾ ।ਇਸ ਕਾਰਨ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਲੋਕਾਂ ਦੇ ਵਿਰੋਧ ਨੂੰ ਠੱਲ੍ਹਣ ਦਾ ਯਤਨ ਕੀਤਾ ਸੀ ।ਉਨ੍ਹਾਂ ਕਿਹਾ ਇਹ ਦੌਰ ਵੀ ਉਸੇ ਤਰ੍ਹਾਂ ਦਾ ਹੀ ਕਾਲਾ ਦੌਰ ਹੈ ਜਦ ਮਹਿੰਗਾਈ ਆਪਣੇ ਚਰਮ ਸੀਮਾ ਤੇ ਹੈ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਭਾਜਪਾ ਦੀ ਸਰਕਾਰ ਫ਼ਿਰਕਾਪ੍ਰਸਤ ਫਾਸ਼ੀ ਨੀਤੀਆਂ ਤੇ ਚਲਦਿਆਂ ਅਣਐਲਾਨੀ ਐਮਰਜੈਂਸੀ ਲਾ ਕੇ ਬੈਠੀ ਹੋਈ ਹੈ ।ਬੀਜੇਪੀ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਜੋ ਵੀ ਕੋਈ ਵਿਰੋਧ ਕਰਦਾ ਹੈ ਉਸ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਦੇ ਘਰਾਂ ਨੂੰ ਬੁਲਡੋਜਰਾਂ ਨਾਲ ਢਾਹ ਦਿੱਤਾ ਜਾਂਦਾ ਹੈ ।
ਆਗੂਆਂ ਨੇ ਕਿਹਾ ਇਹ ਇਤਹਾਸ ਦਾ ਇਕ ਅਤਿਅੰਤ ਕਾਲਾ ਦੌਰ ਹੈ ਜਿਸ ਵਿੱਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ ।ਇਹ ਵਿਰੋਧ ਵਿਅਾਪਕ ਹੈ ਜਿਸ ਜਿਸ ਨੂੰ ਲਾਮਬੰਦ ਕਰਨਾ ਹੋਵੇਗਾ ਅਤੇ ਜਿਸ ਤਰ੍ਹਾਂ ਰ ਕਿਸਾਨ ਮੋਰਚੇ ਨੇ ਲੜਾਈ ਲੜੀ ਇਸ ਤਰ੍ਹਾਂ ਲੋਕਾਂ ਨੂੰ ਲਾਮਬੰਦ ਕਰਕੇ ਵੱਡੀ ਲੜਾਈ ਲੜਨੀ ਹੋਵੇਗੀ ।
ਮੁਜ਼ਾਹਰਾ ਕਰਨ ਉਪਰੰਤ ਡਾਕਖਾਨਾ ਚੌਂਕ ਵਿੱਚ ਜਾਮ ਲਾਉਣ ਉਪਰੰਤ ਮੋਦੀ ਹਕੂਮਤ ਦੀ ਅਣ ਐਲਾਨੀ ਐਮਰਜੈਂਸੀ ਵਿਰੁੱਧ ਵੱਡੀ ਲਾਮਬੰਦੀ ਕਰਨ ਦਾ ਸੁਨੇਹਾ ਦੇ ਕੇ ਮੁਜ਼ਾਹਰਾ ਸਮਾਪਤ ਕੀਤਾ ਗਿਆ ।
ਧਰਨੇ ਵਿਚ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ ਸਤਬੀਰ ਸਿੰਘ ਸੁਲਤਾਨੀ ਅਮਰ ਕ੍ਰਾਂਤੀ ਅਜੀਤ ਸਿੰਘ ਹੁੰਦਲ ਅਵਿਨਾਸ਼ ਸਿੰਘ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਸ਼ਵਨੀ ਕੁਮਾਰ ਅਤੇ ਡਾਕਟਰ ਜਗਜੀਵਨ ਲਾਲ ਮੱਖਣ ਸਿੰਘ ਤਿੱਬੜ ਅਤੇ ਨੇਕ ਰਾਜ ਸਰੰਗਲ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ ।