ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਵੱਡੀ ਡਕੈਤੀ ਹੋਈ ਹੈ। ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਵਿੱਚ ਲੋਹਾ ਕਾਰੋਬਾਰੀਆਂ ਤੋਂ 12 ਲੱਖ ਰੁਪਏ ਦੇ ਕਰੀਬ ਲੁੱਟੇ ਗਏ ਹਨ। ਲੋਹਾ ਕਾਰੋਬਾਰੀਆਂ ਦੇ ਅੱਖਾਂ ਵਿੱਚ ਮਿਰਚਾਂ ਪਾ ਕੇ ਤੇ ਗੋਲੀ ਮਾਰ ਕੇ ਲੁਟੇਰੇ ਕਰੀਬ 12 ਲੱਖ ਰੁਪਏ ਦੇ ਕਰੀਬ ਕੈਸ਼ ਖੋਹ ਕੇ ਫਰਾਰ ਹੋ ਗਏ ਹਨ।ਪੁਲਿਸ ਮੁਤਾਬਕ ਪਰਮਿੰਦਰ ਸਿੰਘ ਵਾਸੀ ਸਰਹਿੰਦ ਮੰਡੀ ਗੋਬਿੰਦਗੜ੍ਹ ਵਿੱਚ ਯੁਵਰਾਜ ਇੰਟਰ ਪ੍ਰਾਈਸਸ ਕੰਪਨੀ ਵਿੱਚ ਕੰਮ ਕਰਦਾ ਹੈ। ਪਰਮਿੰਦਰ ਸਿੰਘ 12 ਲੱਖ ਰੁਪਏ ਲੈ ਕੇ ਜਿਵੇਂ ਹੀ ਪ੍ਰੀਤ ਨਗਰ ਆਪਣੇ ਦਫਤਰ ਕੋਲ ਪੁੱਜਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਹਿਲਾਂ ਅੱਖਾਂ ਵਿੱਚ ਮਿਰਚਾਂ ਪਾਈਆਂ ਤੇ ਫਿਰ ਗੋਲੀ ਮਾਰ ਕੇ 12 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ।