ਸੰਗਰੂਰ 5 ਜੁਲਾਈ (ਸਿਵਾ) – ਸੰਗਰੂਰ ਵਿਖੇ ਪਿਓ ਪੁੱਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੀ ਸ਼ਿਵਮ ਕਾਲੋਨੀ ਦੇ ਰਹਿਣ ਵਾਲੇ ਏ ਐਸ ਆਈ ਹੇਮਰਾਜ ਜੋ ਕਿ ਬਤੌਰ ਟ੍ਰੈਫਿਕ ਪੁਲਿਸ ਵਿੱਚ ਤੈਨਾਤ ਹਨ ਦਾ ਲੜਕਾ ਜਸਵਿੰਦਰ ਅੱਜ ਸਵੇਰੇ ਆਪਣੇ ਡੰਗਰਾਂ ਨੂੰ ਪੱਠੇ ਪਾਉਣ ਲਈ ਗਿਆ ਤਾਂ ਟੋਕੇ ਵਾਲੀ ਮਸ਼ੀਨ ਨਾਲ ਬੰਨੀ ਵੱਛੀ ਨੂੰ ਦੇਖਣ ਲੱਗਾ ਤਾਂ ਕਰੰਟ ਨੇ ਉਸ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਦੋਂ ਹੇਮਰਾਜ ਆਪਣੇ ਲੜਕੇ ਨੂੰ ਤੜਫਦਾ ਹੋਇਆ ਦੇਖਿਆ ਤਾਂ ਉਸਨੂੰ ਬਚਾਉਣ ਲੱਗਾ ਤਾਂ ਉਹ ਵੀ ਕਰੰਟ ਦੀ ਚਪੇਟ ਵਿਚ ਆ ਗਿਆ ਜਿਸ ਨਾਲ ਦੋਨਾਂ ਮੌਤ ਹੋ ਗਈ