ਗੁਰਦਾਸਪੁਰ, 6 ਜੁਲਾਈ (ਸ਼ਿਵਾ)- ਸਮਾਜ ਅੰਦਰ ਸੱਸ ਦੇ ਰਿਸ਼ਤੇ ਨੂੰ ਮਾਂ ਦੇ ਪਵਿੱਤਰ ਰਿਸ਼ਤੇ ਦਾ ਦਰਜਾ ਦਿੱਤਾ ਗਿਆ ਹੈ ਪਰ ਸੱਸ ਮਾਂ ਦਾ ਇਹ ਪਵਿੱਤਰ ਰਿਸ਼ਤਾ ਉਸ ਵੇਲੇ ਸ਼ਰਮਸਾਰ ਹੁੰਦਾ ਨਜ਼ਰ ਆਇਆ ਜਦ ਪੁਰਾਣਾ ਸ਼ਾਲਾ ਦੇ ਨੱਕ ਹੇਠ ਸਥਾਨਕ ਕਸਬੇ ’ਚ ਤਿੰਨ ਮਹੀਨੇ ਪਹਿਲਾਂ ਵਿਆਹੀ ਆਈ ਚੂੜੇ ਵਾਲੀ ਦੇ ਸਾਰੇ- ਚਾਅ ਅਤੇ ਸਦਰਾ ਤੇ ਪਾਣੀ ਫੇਰ ਕੇ ਵਿਆਹੀ ਆਈ ਨੂੰ ਘਰ ਛੱਡ ਕੇ ਜਵਾਈ ਆਪਣੀ ਸੱਸ ਨਾਲ ਹੀ ਫਰਾਰ ਹੋ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦਿਆ ਫਰਾਰ ਹੋਏ ਨੌਜਵਾਨ ਮੰਣਦੀਪ ਸਿੰਘ ਹਰਦੀਪ ਸਿੰਘ ਨਿਵਾਸੀ ਪੁਰਾਣਾ ਸ਼ਾਲਾ ਡੇਰਾ ਹਮਰਾਜਪੁਰ ਦੇ ਭਰਾ ਰਣਜੀਤ ਸਿੰਘ ਅਤੇ ਪੀੜਿਤ ਨਵ-ਵਿਆਹੁਤਾ ਨੇ ਦੱਸਿਆ ਕਿ ਉਸ ਦੇ ਪੇਕੇ ਬੇਗੋਵਾਲ ਸਨ ਅਤੇ 3 ਮਹੀਨੇ ਪਹਿਲਾ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਮੇਰੇ ਘਰ ਵਾਲੇ ਨੂੰ ਵਿਦੇਸ਼ ਭੇਜਣ ਦੇ ਚੱਕਰ ’ਚ ਮੇਰੇ ਪਤੀ ਅਤੇ ਮਾਤਾ ਦਾ ਅਕਸਰ ਹੀ ਬਾਹਰ ਫੇਰਾ- ਤੋਰਾ ਬਣਿਆ ਰਹਿੰਦਾ ਸੀ। ਪਰ ਮੇਰੇ ਪਤੀ ਤੇ ਮੇਰੀ ਮਾਂ ਦੇ ਵਿਚ ਨਜਾਇਜ ਸੰਬੰਧਾ ਦੀ ਪੇ੍ਮ ਕਹਾਣੀ ਸ਼ੁਰੂ ਹੋ ਚੁੱਕੀ ਸੀ। ਇਸ ਪੇ੍ਮ ਕਹਾਣੀ ਦਾ ਮੈਨੂੰ ਯਕੀਨ ਉਸ ਸਮੇਂ ਹੋਇਆ ਜਦੋ ਬੀਤੀ 1 ਜੁਲਾਈ ਨੂੰ ਮੇਰਾ ਪਤੀ ਪਾਸਪੋਰਟ ਬਣਾਉਣ ਦੇ ਬਹਾਨੇ ਆਪਣੀ ਸੱਸ ਨਾਲ ਫਰਾਰ ਹੋ ਗਿਆ। ਪਰ ਮੁੜ ਦੋਨੋ ਹੀ ਘਰ ਨਹੀ ਪਰਤੇ ਫਰਾਰ ਜਵਾਈ ਦੇ ਭਰਾ ਰਣਜੀਤ ਨੇ ਦੱਸਿਆ ਕਿ ਬੇਸੱਕ ਫਰਾਰ ਹੋਏ ਭਰਾ ਦੀ ਸੱਸ ਅੱਜੇ ਜਿਆਦਾ ਉਮਰ ਦੀ ਨਹੀ ਸੀ, ਪਰ ਉਹ 5 ਬੱਚਿਆ ਦੀ ਮਾਂ ਸੀ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਸਮੇਤ ਦੋਨਾਂ ਪਰਿਵਾਰਾਂ ਨਾਲ ਹੀ ਇਹ ਜਗ ਦੀ 13ਵੀਂ ਘਟਨਾ ਵਾਪਰ ਚੁੱਕੀ ਹੈ। ਇਹ ਸ਼ਰਮਨਾਕ ਘਟਨਾਂ ਵੱਡੀ ਬੇਇਨਸਾਫੀ ਕਰ ਗਈ ਹੈ ।ਜਿਸ ਮਾਂ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਇਸ ਪੇ੍ਮ ਕਹਾਣੀ ਦੀ ਇਲਾਕੇ ’ਚ ਵੱਡੀ ਚਰਚਾ ਹੋ ਰਹੀ ਹੈ। ਇਸ ਸੰਬੰਧੀ ਜਦ ਥਾਣਾ ਮੁੱਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਹੇਠ ਹੈ ਅਤੇ ਪੁਲਸ ਵੱਲੋਂ ਉਕਤ ਪੇ੍ਮੀ ਜੋੜੇ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।