ਗੁਰਦਾਸਪੁਰ, 6 ਜੁਲਾਈ (ਸ਼ਿਵਾ)- ਮਾਮੂਲੀ ਗੱਲ ਨੂੰ ਲੈ ਕੇ ਨਿੱਜੀ ਸਕੂਲ ਦੇ ਵਿਦਿਆਥੀਆਂ ’ਚ ਹੋਈ ਤਕਰਾਰ ਕਾਰਨ ਇਕ ਵਿਦਿਆਰਥੀ ਦੇ ਸਿਰ
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨਿਵਾਸੀ ਮੱਧੋਵਾਲ ਨੇ ਦੱਸਿਆ ਕਿ ਉਹ ਇੱਕ ਨਿੱਜੀ ਸਕੂਲ ਦਾ ਵਿਦਿਆਰਥੀ ਹੈ ਅਤੇ ਉਹ 9 ਵੀਂ ਜਮਾਤ ਵਿਚ ਪੜਦਾ ਹੈ ਅਤੇ ਉਸ ਦੀ ਕਲਾਸ ’ਚ ਹੀ ਉਸ ਦਾ ਇੱਕ ਦੋਸ਼ਤ ਉਸ ਨੂੰ ਉਸ ਦੇ ਨਾਮ ਨੂੰ ਵੱਖ-ਵੱਖ ਟੱਗਾ ਨਾਲ ਬੁਲਾਉਦਾ ਹੈ ਉਸ ਦਾ ਨਾਮ ਵਿਗਾੜ੍ਹ ਦਾ ਸੀ ਜਿਸ ਦਾ ਜਸ਼ਨਪ੍ਰੀਤ ਵੱਲੋਂ ਬੋਲਿਆ ਗਿਆ ਕਿ ਮੇਰਾ ਨਾਮ ਸ਼ਹੀ ਲੈ ਕੇ ਬੋਲਿਆ ਕਰ ਜਿਸ ਨੂੰ ਲੈ ਕੇ ਉਸ ਦੀ ਉਸ ਨਾਲ ਬੇਹ਼ੱਸਬਾਜੀ ਸ਼ੁਰੂ ਹੋ ਗਈ ਅਤੇ ਉਹ ਆਪਣੇ ਘਰ ਚੱਲਾ ਗਿਆ। ਜਦ ਅੱਜ ਜਸ਼ਨਪ੍ਰੀਤ ਸਵੇਰੇ ਸਕੂਲ ਆਇਆ ਤਾਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਉਸ ਵਿਦਿਆਰਥੀ ਨੇ ਜਸ਼ਨਪ੍ਰੀਤ ਨੂੰ ਗੇਟ ਨੇੜੇ ਰੋਕ ਲਿਆ ਅਤੇ ਆਪਣੇ ਸਕੂਲ ਦੇ ਬਸ਼ਤੇ ਵਿਚੋਂ ਦਾਤਰ ਕੱਢ ਕੇ ਉਸ ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।