ਗੁਰਦਾਸਪੁਰ, 7 ਜੁਲਾਈ ( ਬਿਉਰੋ ) – ਐੱਚ . ਆਰ . ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੀ ਪ੍ਰਿੰਸੀਪਲ ਮੈਡਮ ਸੁਮਨ ਸ਼ੁਕਲਾ ਦੀ ਅਗਵਾਈ ਹੇਠ ਏ.ਐਸ.ਆਈ.ਐਸ.ਸੀ ਜੋਨਲ ਲੈਵਲ ਕੈਰਮ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚਐੱਚ . ਆਰ . ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਜਿਸ ਵਿੱਚੋਂ ਅੰਡਰ 14 ਵਿਚ ਲੜਕਿਆਂ ਨੇ ਪਹਿਲਾ ਸਥਾਨ ਅਤੇ ਸੋਨੇ ਦੇ ਮੈਡਲ ਪ੍ਰਾਪਤ ਕੀਤੇ। ਇਸ ਤੋ ਇਲਾਵਾ ਅੰਡਰ 17 ਵਿੱਚ ਲੜਕਿਆਂ ਅਤੇ ਲੜਕੀਆਂ ਨੇ ਦੂਜਾ ਸਥਾਨ ਅਤੇ ਚਾਂਦੀ ਦੇ ਮੈਡਲ ਪ੍ਰਾਪਤ ਕੀਤੇ ਤੇ ਆਪਣੇ ਸਕੂਲ ਅਤੇ ਆਪਣੇ ਮਾਤਾ – ਪਿਤਾ ਦਾ ਨਾਂ ਰੌਸ਼ਨ ਕੀਤਾ। ਇਹਨਾਂ ਵਿਚੋਂ ਜੇਤੂ ਵਿਦਿਆਰਥੀਆਂ ਦੇ ਰਿਜਨਲ ਲੈਵਲ ਕੰਪੀਟੀਸ਼ਨ ਲਈ ਚੋਣ ਹੋਈ ਹੈ। ਜਿਸ ਵਿੱਚ ਅੰਡਰ 17 ਲੜਕੀਆਂ ਲਈ ਫਤਿਹ ਦੀਪ ਸਿੰਘ ਅਤੇ ਅਰਸ਼ਦੀਪ ਸਿੰਘ। ਅੰਡਰ17 ਲੜਕੀਆਂ ਲਈ ਪ੍ਰਤਿਭਾ ਅਤੇ ਅਰਸ਼ਦੀਪ ਕੌਰ। ਇਸੇ ਤਰ੍ਹਾਂ ਅੰਡਰ 14 ਵਿੱਚ ਜਸਕੀਰਤ ਸਿੰਘ, ਅੰਸ਼ੁਮਨ ਅਤੇ ਹਿਤੇਸ਼ ਆਦਿ ਦੇ ਨਾਂ ਸ਼ਾਮਲ ਹਨ।ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਹੀਰਾਮਨੀ ਅਗਰਵਾਲ ਜੀ, ਸਤਿਆ ਸੇਨ ਅਗਰਵਾਲ ,ਮੈਡਮ ਨੀਲੋਫ਼ਰ ਅਤੇ ਪ੍ਰਿੰਸੀਪਲ ਮੈਡਮ ਸੁਮਨ ਸ਼ੁਕਲਾ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਅਜੇ ਸਰ ਨੂੰ ਬਹੁਤ -ਬਹੁਤ ਵਧਾਈ ਦਿੱਤੀ।