ਗੁਰਦਾਸਪੁਰ 8 ਜੁਲਾਈ (ਸ਼ਿਵਾ) – ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਦੇ ਸੇਵਾਦਾਰ ਆਪਣਾ ਦਿਨ ਰਾਤ ਇੱਕ ਕਰਕੇ ਸਮਾਜ ਸੇਵਾ ਦੇ ਇਸ ਕਾਰਜ ਵਿੱਚ ਲੱਗੇ ਹੋਏ ਹਨ। ਜਦ ਵੀ ਕਦੀ ਇਹਨਾਂ ਨੂੰ ਖ਼ੂਨਦਾਨ ਸੰਬੰਧੀ ਕੋਈ ਸੁਨੇਹਾ ਮਿਲਦਾ ਹੈ ਤਾਂ ਇਹ ਆਪਣਾ ਕੰਮ ਕਾਜ ਛੱਡ ਕੇ ਝਟਪਟ ਖ਼ੂਨਦਾਨ ਕਰਨ ਲਈ ਦੌੜ ਪੈਂਦੇ ਹਨ। ਇਸੇ ਤਰ੍ਹਾਂ ਸੁਸਾਇਟੀ ਦੇ ਹਰਦੀਪ ਸਿੰਘ ਕਾਹਲੋਂ ਵੱਲੋ 10ਵੀ ਵਾਰ ਅਤੇ ਵਰਿੰਦਰ ਸਿੰਘ ਕਾਹਲੋਂ ਪੰਜਾਬ ਪੁਲਿਸ ਜੇਲ੍ਹ ਵਿਭਾਗ ਵਿੱਚ ਤਾਇਨਾਤ ਹੁੰਦੇ ਹੋਏ 11 ਵੀ ਖ਼ੂਨਦਾਨ ਦੀ ਸੇਵਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ ਡੀ ਐੱਸ ਦੇ ਬਲਾਕ ਕਲਾਨੌਰ ਦੇ ਪ੍ਰਧਾਨ ਸ੍ਰ. ਹਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਜਦੋਂ ਓਹਨਾ ਨੂੰ ਗੁਰਦਾਸਪੁਰ ਦੇ ਕਿਸੇ ਹਸਪਤਾਲ ਵਿੱਚੋਂ ਕਿਸੇ ਮਰੀਜ਼ ਦੇ ਰਿਸਤੇਦਾਰ ਨੇ ਖ਼ੂਨ ਲਈ ਫ਼ੋਨ ਕੀਤਾ ਤਾਂ ਸਾਡੀ ਟੀਮ ਨੇ ਮੇਰੀ ਇਸ ਸੇਵਾ ਲਈ ਮੇਰੀ ਡਿਊਟੀ ਲਗਾ ਦਿੱਤੀ।
ਸੋ ਸੁਸਾਇਟੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੈਂ 20 ਕਿਲੋਮੀਟਰ ਪਿੰਡ ਬਖਸ਼ੀਵਾਲਾ ਤੋਂ ਚੱਲ ਕੇ ਗੁਰਦਾਸਪੁਰ ਆ ਕੇ ਅੱਜ 10ਵੀਂ ਵਾਰ ਖ਼ੂਨਦਾਨ ਕੀਤਾ ਹੈ ਜਿਸਦੀ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਓਧਰ ਜੇਲ੍ਹ ਵਿਭਾਗ ਦੇ ਕਰਮਚਾਰੀ ਵਰਿੰਦਰ ਸਿੰਘ ਕਾਹਲੋ ਨੇ ਦੱਸਿਆ ਕਿ ਅੱਜ ਓਹਨਾ ਦੀ ਇਹ 11 ਬਲੱਡ ਡੌਨੇਸ਼ਨ ਸੀ। ਬੀ ਡੀ ਐੱਸ ਦੇ ਇਹਨ੍ਹਾਂ ਮਹਾਨ ਸੇਵਾਦਾਰਾਂ ਨੇ ਆਮ ਜਨਤਾ ਨੂੰ ਖੂਨਦਾਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਖ਼ੂਨਦਾਨ ਕਰਨ ਨਾਲ ਜਿੱਥੇ ਕਿਸੇ ਦੀ ਜਾਨ ਬਚਦੀ ਹੈ ਉੱਥੇ ਖ਼ੂਨਦਾਨ ਕਰਨ ਲਈ ਸਾਡਾ ਸ਼ਰੀਰ ਕਈ ਬਿਮਾਰੀਆਂ ਨਾਲ ਲੜਨ ਦੇ ਯੋਗ ਹੋ ਜਾਂਦਾ ਹੈ