ਗੁਰਦਾਸਪੁਰ,8 ਜੁਲਾਈ (ਸਿਵਾ)- ਨੀਤ ਦਿਨ ਹੀ ਕਦਿ ਪਾਕਿਸਾ ਤਨ ਵੱਲੋਂ ਭਾਰਤੀ ਸਰਹੱਦ ਤੇ ਕਦੇ ਡ੍ਰੋਨ ਰਾਹੀਂ ਨਸ਼ੇ ਵਾਲੇ ਪ੍ਰਦਾਰਥ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਦੇ ਹੱਥਿਆਰ ਭੇਜਣ ਦੀਆਂ ਕੋਸ਼ਿਸਾਂ ਕੀਤੀਆਂ ਜਾਦਿਆ ਹਨ। ਪਰ ਭਾਰਤੀ ਸਰਹੱਦ ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਪਾਕਿਸਤਾਨ ਦੀ ਹਰ ਇਕ ਚਾਲ ਨੂੰ ਅਸਫ਼ਲ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਬੀਤੀ ਰਾਤ ਵੀ ਭਾਰਤੀ ਖੇਤਰ ਵਿਚ ਪਾਕਿਸਤਾਨ ਵਾਲੇ ਪਾਸੇ ਤੋਂ ਉੱਡਦੇ ਪਾਕਿਸਤਾਨੀ ਗੁਬਾਰਿਆਂ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਤਿੰਨ ਰਾਊਂਡ ਫਾਇਰਿੰਗ ਕਰਕੇ ਜ਼ਮੀਨ ’ਤੇ ਸੁੱਟ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ 73 ਬਟਾਲੀਅਨ ਬੀ. ਓ. ਪੀ. ਛੰਨਾ ਪਠਾਣਾਂ ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਗੁਬਾਰਿਆਂ ਨੂੰ ਗੋਲ਼ੀਆਂ ਮਾਰ ਕੇ ਹੇਠਾਂ ਸੁੱਟਣ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਉ ਭਾਰਤੀ ਖੇਤਰ ਵਿਚ ਉੱਡਦੇ ਆ ਰਹੇ ਨੀਲੇ ਅਤੇ ਯੈਲੋ ਰੰਗ ਦੇ ਗੁਬਾਰੇ ਵੇਖੇ ਅਤੇ ਤੁਰੰਤ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਉਸ ਉਪਰ ਤਿੰਨ ਫਾਇਰ ਕਰਕੇ ਪਾਕਿਸਤਾਨੀ ਗੁਬਾਰਿਆਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਜਿਕਰਯੋਗ ਹੈ ਕਿ ਬੀ. ਐੱਸ. ਐੱਫ. ਜਵਾਨਾਂ ਵੱਲੋਂ ਭਾਰਤੀ ਸਰਹੱਦ ’ਤੇ ਪੂਰੀ ਚੌਕਸੀ ਨਾਲ ਦਿਨ-ਰਾਤ ਸਖਤ ਡਿਊਟੀ ਦਿੱਤੀ ਜਾ ਰਹੀ ਹੈ ਅਤੇ ਪਾਕਿਸਤਾਨ ਦੇ ਕਿਸੇ ਵੀ ਨਾਪਾਕ ਇਰਾਦੇ ਨੂੰ ਜਵਾਨ ਕਾਮਯਾਬ ਨਹੀਂ ਹੋਣ ਦੇਣਗੇ।