ਗੁਰਦਾਸਪੁਰ ਦੇ ਪਿੰਡ ਮਾੜੇ ਦੀ ਗਲੀ ਨੇ ਧਾਰਿਆਂ ਛੱਪੜ ਦਾ ਰੂਪ,ਗਲੀ ਚ ਖੜ੍ਹਾ ਪਾਣੀ ਡੇਂਗੂ ਨੂੰ ਦੇ ਰਿਹਾਂ ਸੱਦਾl
ਗੁਰਦਾਸਪੁਰ ( ਸੁਖਨਾਮ ਸਿੰਘ, ਜਤਿੰਦਰ ਸੋਢੀ ) ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮਾੜੇ ਦੀ ਗਲੀ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ ।
ਗਲੀ ਚ ਪਾਣੀ ਖੜ੍ਹਾ ਹੋਣ ਕਾਰਨ , ਡੇਂਗੂ ਅਤੇ ਕਈ ਨਾ ਮੁਰਾਦ ਬਿਮਾਰੀਆਂ ਨੂੰ ਸੱਦਾ ਦੇ ਰਿਹਾ।
ਗਲੀ ਚ ਪਾਣੀ ਖੜ੍ਹਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਨਾ ਪੈਂਦਾ ਹੈ। ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਪਿੰਡ ਵਾਸੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਪੁੱਤਰ ਸਵਰਨ ਸਿੰਘ ਅਤੇ ਦਲੇਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਮਾੜੇ ਨੇ ਦੱਸਿਆ ਕਿ ਪਿਛਲੇ ਤਕਰੀਬਨ ਇੱਕ ਸਾਲ ਤੋਂ ਪਾਣੀ ਇਸੇ ਹੀ ਤਰ੍ਹਾਂ ਗਲੀ ਵਿੱਚ ਖੜ੍ਹਾ ਹੈ ।
ਜਦ ਅਸੀ ਲੰਘਦੇ ਹਾਂ ਤੇ ਬੜੀ ਮੁਸ਼ਕਿਲ ਹੁੰਦੀ ਹੈ ਬੱਚੇ ਅਤੇ ਬਜ਼ੁਰਗ ਘਰੋਂ ਬਾਹਰ ਨਹੀ ਨਿਕਲ ਸਕਦੇ ਕਈ ਵਾਰ ਕਈਆਂ ਨੂੰ ਡਿੱਗਣ ਨਾਲ ਸੱਟਾਂ ਵੀ ਲੱਗੀਆਂ ਅਤੇ ਦੱਸਿਆ ਕਿ ਇਸ ਖੜ੍ਹੇ ਪਾਣੀ ਵਿੱਚ ਮੱਛਰ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਕਿਹਾ ਕਿ ਇਸ ਪਾਣੀ ਵਿੱਚ ਸੱਪ ਆਦਿ ਵੀ ਘੁੰਮਦੇ ਹਨ ਸਾਡਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਹੈ । ਅਤੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪੰਚਾਇਤ ਸੈਕਟਰੀ ਨੂੰ ਗਲੀ ਬਣਾਉਣ ਲਈ ਕਈ ਵਾਰ ਬੇਨਤੀ ਵੀ ਕਰ ਚੁੱਕੇ ਹਾਂ ਅਤੇ ਇਸ ਸਬੰਧੀ ਡੀ ਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ।
ਪਰ ਉਸਦੇ ਬਾਵਜੂਦ ਵੀ ਸਾਡੀ ਗਲੀ ਨਹੀ ਬਣਾਈ ਗਈ ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਗਲੀ ਨੂੰ ਜਲਦ ਬਣਾਇਆ ਜਾਵੇ ਸਾਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਬੀਮਾਰੀਆਂ ਤੋਂ ਰਾਹਤ ਮਿਲ ਸਕੇ ।
ਇਸ ਸਬੰਧੀ ਜਦ ਪੰਚਾਇਤ ਸੈਕਟਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਕੰਮਾਂ ਤੇ ਸਰਕਾਰ ਵੱਲੋਂ ਰੋਕ ਲਗਾਈ ਗਈ ਹੈ ਜਦ ਵੀ ਕੰਮ ਸੁਰੂ ਹੋਣਗੇ ਪਹਿਲ ਦੇ ਆਧਾਰ ਤੇ ਪਿੰਡ ਮਾੜੇ ਦਾ ਕੰਮ ਕਰਵਾਇਆ ਜਾਵੇਗਾ।