ਗੁਰਦਾਸਪੁਰ ਸੁਸ਼ੀਲ ਬਰਨਾਲਾ-:
ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹੁਕਮਾਂ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਾਸਪੁਰ ਜੀ ਦੇ ਦਫਤਰ ਵਲੋਂ ਪਿੰਡ ਬਰਨਾਲਾ ਵਿੱਚ ਪ੍ਰਧਾਨ ਮੰਤਰੀ ਸਰਮ ਯੋਗੀ ਮਾਨਧਨ ਯੋਜਨਾ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ 18 ਤੋਂ 40 ਸਾਲ ਦੇ ਵਿਅਕਤੀਆਂ,ਮਹਿਲਾਵਾਂ,ਨੂੰ ਇਸ ਯੋਜਨਾ ਵਿੱਚ ਰਜਿਸਟਰਡ ਕੀਤਾ ਗਿਆ ਹੈ ।ਇਸ ਮੌਕੇ ਤੇ ਬੀ ਡੀ ਪੀ ਓ ਦਫਤਰ ਵਲੋਂ ਮਗ ਨਰੇਗਾ ਸਕੱਤਰ ਕਮਲਦੀਪ,ਅਮਰਜੋਤ ਸਿੰਘ, ਸੀ ਐਸ ਸੀ ਸੈਂਟਰ ਸੁਬਮ,ਇਹਨਾਂ ਤੋਂ ਇਲਾਵਾ ਸਮਾਜ ਸੇਵਕ ਜੱਸਪਾਲ ਸਿੰਘ ਹਾਜ਼ਰ ਸਨ ।