ਗੁਰਦਾਸਪੁਰ ਸੁਸ਼ੀਲ ਬਰਨਾਲਾ-:
ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ ਵਣ ਮਹਾਂਉਤਸਵ ਅਤੇ ਵਾਤਾਵਰਨ ਸੰਭਾਲ ਅਭਿਆਨ ਚਲਾਇਆ ਗਿਆ । ਪ੍ਰਧਾਨ ਯਸਪਾਲ ਸਿੰਘ ਠਾਕੁਰ,ਮੰਤਰੀ ਤਰਸੇਮ ਲਾਲ ਆਰੀਆ,ਪ੍ਰੈਸ ਸਚਿਵ ਸੁਸ਼ੀਲ ਕੁਮਾਰ,ਰਮੇਸ਼ ਚੰਦਰ,ਮੋਹਨ ਲਾਲ,ਗੁਰਚਰਨ ਸਿੰਘ,ਮਾਸਟਰ ਬਲਵੰਤ ਸਿੰਘ,ਸਰਵਣ ਕੁਮਾਰ,ਹਿਤੇਸ਼ ਸ਼ਾਸਤਰੀ,ਨੇ ਪਿੰਡ ਦੀ ਗਰਾਊਂਡ ਦੇ ਕਿਨਾਰਿਆਂ ਤੇ ਫਲ ਅਤੇ ਛਾਂ ਦੇਣ ਵਾਲੇ ਅਲੱਗ ਅਲੱਗ ਪ੍ਰਕਾਰ ਦੇ ਬੁੱਟੇ ਲਗਾਏ।ਇਸ ਮੌਕੇ ਤੇ ਗੁਰਚਰਨ ਸਿੰਘ ਜੱਗੀ ਅਤੇ ਰਾਜੀਵ ਕੁਮਾਰ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧੀ ਲਈ ਹਰ ਮਨੁੱਖ ਨੂੰ ਬੁਟੇ ਲਗਾਉਣੇ ਚਾਹੀਦੇ ਹਨ ਵਣਾ ਤੋਂ ਹੀ ਸਾਨੂੰ ਦਵਾਈਆਂ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਪ੍ਰਾਪਤ ਹੁੰਦੀ ਹੈ ।ਸਾਫ ਹਵਾ ਅਤੇ ਵਰਖਾ ਆਦਿ ਵੀ ਪੇੜ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ ।ਇਸ ਮੌਕੇ ਤੇ ਸੁਖਵਿੰਦਰ ਕੁਮਾਰ,ਪਲਵਿੰਦਰ ਡੋਗਰਾ,ਜਗਜੀਤ ਸਿੰਘ,ਬਲਵਿੰਦਰ ਡੋਗਰਾ,ਪ੍ਰਭਜੀਤ ਕੁਮਾਰ,ਹਾਜਰ ਸਨ ।