ਦੁਨੀਆਂ ਦੇ ਕਿਸੇ ਵੀ ਗੁਰੂਘਰ ਉਤੇ ਕਦੀ ‘ਖੂਨੀ ਤਿਰੰਗਾ’ ਨਹੀ ਝੂਲਿਆ, ਕੇਵਲ ਸਰਬੱਤ ਦੇ ਭਲੇ ਅਤੇ ਫ਼ਤਹਿ ਦੇ ਪ੍ਰਤੀਕ ਕੇਸਰੀ ਝੰਡੇ ਹੀ ਝੂਲਦੇ ਆਏ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, ( ਸੁਖਨਾਮ ਸਿੰਘ) “ਹਿੰਦੂਤਵ ਮੁਤੱਸਵੀ ਹੁਕਮਰਾਨ ਤੇ ਫਿਰਕੂ ਕੱਟੜਵਾਦੀ ਜਮਾਤਾਂ ਜਿਸ ਤਿਰੰਗੇ ਦੀ ਗੱਲ ਕਰਦੇ ਹਨ, ਬੇਸੱਕ ਇਸ ਤਿਰੰਗੇ ਨੂੰ ਝੁਲਾਉਣ ਲਈ ਹਰ ਖੇਤਰ ਵਿਚ ਸਿੱਖ ਕੌਮ ਦੀਆਂ ਕੁਰਬਾਨੀਆਂ ਹੀ ਅਹਿਮ ਹਨ, ਜਿਨ੍ਹਾਂ ਨੇ ਆਜਾਦੀ ਦੇ ਸੰਗਰਾਮ ਵਿਚ ਅਗਲੀਆ ਕਤਾਰਾ ਵਿਚ ਖਲੋਕੇ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਸਿੱਖ ਕੌਮ ਜਿਸ ਨਾਲ ਬੀਤੇ ਸਮੇ ਦੇ ਹੁਕਮਰਾਨਾਂ ਨਹਿਰੂ, ਗਾਂਧੀ, ਪਟੇਲ ਆਦਿ ਨੇ ਆਜਾਦੀ ਪ੍ਰਾਪਤੀ ਉਪਰੰਤ ਸਿੱਖ ਕੌਮ ਨਾਲ ਇਹ ਖੁੱਲ੍ਹੇਆਮ ਬਚਨ ਕੀਤਾ ਸੀ ਕਿ ਸਿੱਖ ਕੌਮ ਨੂੰ ਉਤਰੀ ਇੰਡੀਆ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਸਿੱਖ ਕੌਮ ਆਪਣੀ ਆਜਾਦੀ ਦਾ ਬਿਨ੍ਹਾਂ ਕਿਸੇ ਡਰ-ਭੈ ਤੋਂ ਨਿੱਘ ਮਾਣ ਸਕਣਗੇ, ਅਜਿਹਾ ਕੋਈ ਵੀ ਅਮਲ ਨਹੀ ਕੀਤਾ ਜਾਵੇਗਾ ਜਿਸ ਨਾਲ ਸਿੱਖ ਕੌਮ ਦੇ ਮਨ-ਆਤਮਾ ਨੂੰ ਦੁੱਖ ਪਹੁੰਚੇ, ਉਸ ਬਚਨ ਤੋ ਇਹ ਸਭ ਹਿੰਦੂ ਮੁਤੱਸਵੀ ਆਗੂ ਮੁਨਕਰ ਹੀ ਨਹੀ ਹੋਏ ਬਲਕਿ ਬੀਤੇ 75 ਸਾਲਾਂ ਤੋਂ ਸਿੱਖ ਕੌਮ ਉਤੇ ਹਰ ਖੇਤਰ ਵਿਚ ਜ਼ਬਰ ਜੁਲਮ, ਬੇਇਨਸਾਫ਼ੀਆਂ, ਵਿਤਕਰੇ, ਕਤਲੇਆਮ, ਨਸ਼ਲਕੁਸੀ ਕੀਤੀ ਜਾਂਦੀ ਆ ਰਹੀ ਹੈ । ਅੱਜ ਤੱਕ ਕਿਸੇ ਖੇਤਰ ਵਿਚ ਵੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨਸਾਫ ਨਹੀ ਦਿੱਤਾ ਗਿਆ ਅਤੇ ਨਾ ਹੀ ਵਿਧਾਨ ਅਨੁਸਾਰ ਬਰਾਬਰਤਾ ਦੇ ਅਧਿਕਾਰ-ਹੱਕ ਪ੍ਰਦਾਨ ਕੀਤੇ ਗਏ ਹਨ । ਮੁਕਾਰਤਾ ਨਾਲ ਇੰਡੀਆ ਵਿਧਾਨ ਦੀ ਧਾਰਾ 25 ਰਾਹੀ ਵੱਖਰੀ ਤੇ ਅਣਖੀਲੀ ਪਹਿਚਾਣ ਰੱਖਣ ਵਾਲੀ ਸਿੱਖ ਕੌਮ ਨੂੰ ‘ਹਿੰਦੂਆਂ’ ਦਾ ਹਿੱਸਾ ਹੀ ਦਰਸਾਇਆ ਗਿਆ ਹੈ । ਉਸ ਸਮੇ ਤੋ ਹੀ ਸਿੱਖ ਕੌਮ ਆਪਣੀ ਅਣਖ਼ ਗੈਰਤ, ਆਜਾਦੀ ਦੀ ਹੋਦ ਨੂੰ ਬਰਕਰਾਰ ਰੱਖਣ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਜੱਦੋ-ਜਹਿਦ ਕਰਦੀ ਆ ਰਹੀ ਹੈ । ਹੁਣ ਜੋ ਹੁਕਮਰਾਨਾਂ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਹਰ ਘਰ, ਦਫਤਰ ਵਿਚ ਤਿਰੰਗੇ ਝੁਲਾਉਣ ਅਤੇ ਗੁਰੂਘਰਾਂ ਉਤੇ ਤਿਰੰਗੇ ਲਹਿਰਾਉਣ ਦੀ ਸਿੱਖ ਕੌਮ ਨੂੰ ਮਾਨਸਿਕ ਪੀੜ੍ਹਾ ਦੇਣ ਵਾਲਾ ਗੁੰਮਰਾਹਕੁੰਨ ਨਫਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਨਾਲ ਸਿੱਖ ਕੌਮ ਦੇ ਜਖ਼ਮ ਫਿਰ ਅੱਲੇ ਹੋ ਗਏ ਹਨ । ਇਹੀ ਵਜਹ ਹੈ ਕਿ ਸਮੁੱਚੀ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਵੱਲੋ ਸਦੀਆਂ ਪਹਿਲੇ ਬਖਸਿ਼ਸ਼ ਕੀਤੇ ਗਏ ‘ਸਰਬੱਤ ਦੇ ਭਲੇ’ ਅਤੇ ‘ਫਤਹਿ’ ਦੇ ਪ੍ਰਤੀਕ ਖੰਡੇ ਵਾਲੇ ਖਾਲਸਾਈ ਕੇਸਰੀ ਝੰਡਿਆਂ ਨੂੰ ਆਪੋ-ਆਪਣੇ ਘਰਾਂ, ਕਾਰੋਬਾਰਾਂ ਅਤੇ ਗੁਰੂਘਰਾਂ ਉਤੇ ਲਹਿਰਾਉਣ ਲਈ ਕੇਂਦਰਿਤ ਹੋ ਚੁੱਕੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਵਾਰਿਸ ਪੰਜਾਬ ਦੇ ਅਤੇ ਹੋਰ ਪੰਥਕ ਸੰਗਠਨਾਂ ਵੱਲੋ 15 ਅਗਸਤ ਦੇ ਦਿਹਾੜੇ ਉਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਆਪਣੇ ਘਰਾਂ ਅਤੇ ਕਾਰੋਬਾਰਾਂ ਉਤੇ ਖਾਲਸਾਈ ਕੇਸਰੀ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਗਈ ਹੈ । ਜਿਸਨੂੰ ਵੱਡੀ ਗਿਣਤੀ ਵਿਚ ਬਾਹਰਲੇ ਮੁਲਕਾਂ, ਪੰਜਾਬ ਤੋ ਬਾਹਰਲੇ ਸੂਬਿਆਂ ਅਤੇ ਪੰਜਾਬ ਵਿਚ ਵਿਚਰਣ ਵਾਲੇ ਸਿੱਖਾਂ ਨੂੰ ਆਪਣੀ ਅਣਖ ਗੈਰਤ ਨੂੰ ਮੁੱਖ ਰੱਖਦੇ ਹੋਏ ਇਹ ਝੰਡੇ ਝੁਲਾਉਣ ਦੀ ਜਿ਼ੰਮੇਵਾਰੀ ਪੂਰੀ ਕਰਨ ਦਾ ਤਹੱਈਆ ਕੀਤਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਸੋਚ ਅਧੀਨ ਸੈਂਟਰ ਦੀ ਮੋਦੀ ਹਕੂਮਤ ਵੱਲੋ ਅਤੇ ਹਿੰਦੂਤਵ ਕੱਟੜਵਾਦੀ ਜਮਾਤਾਂ ਵੱਲੋ ਤਿਰੰਗੇ ਝੰਡੇ ਨੂੰ ਘਰਾਂ ਅਤੇ ਕਾਰੋਬਾਰਾਂ ਉਤੇ ਝੁਲਾਉਣ ਦੀ ਮੀਡੀਆ ਅਤੇ ਪ੍ਰਚਾਰ ਸਾਧਨਾਂ ਰਾਹੀ ਪ੍ਰਚਾਰ ਕਰਨ ਅਤੇ ਆਮ ਆਦਮੀ ਪਾਰਟੀ ਵੱਲੋ ਸਿੱਖ ਕੌਮ ਦੇ ਗੁਰੂਘਰਾਂ ਉਤੇ ਤਿਰੰਗੇ ਝੁਲਾਉਣ ਸੰਬੰਧੀ ਕੀਤੀ ਬਿਆਨਬਾਜੀ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਇਹ ਲੜਾਈ ਆਹਮੋ-ਸਾਹਮਣੇ ਸਹੀ ਮਕਸਦ ਉਤੇ ਕੇਂਦਰਿਤ ਹੋ ਕੇ ਫੈਸਲਾਕੁੰਨ ਮੋੜ ਤੇ ਪਹੁੰਚਦੀ ਨਜ਼ਰ ਆ ਰਹੀ ਹੈ । ਜੋ ਬੀਜੇਪੀ-ਆਰ.ਐਸ.ਐਸ. ਦੀ ਗੁਲਾਮ ਬਣੀ ਆਮ ਆਦਮੀ ਪਾਰਟੀ 15 ਅਗਸਤ ਨੂੰ ਗੁਰੂਘਰਾਂ ਉਤੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਖੂਨੀ ਤਿਰੰਗੇ ਨੂੰ ਲਹਿਰਾਉਣ ਦੀ ਗੱਲ ਕਰਕੇ ਬਜਰ ਗੁਸਤਾਖੀ ਕਰ ਰਹੀ ਹੈ, ਉਸਨੂੰ ਅਤੇ ਉਨ੍ਹਾਂ ਦੇ ਸੈਂਟਰ ਵਿਚ ਬੈਠੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਅਕਾਵਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਕਿਸੇ ਵੀ ਗੁਰੂਘਰ ਵਿਚ ਅੱਜ ਤੱਕ ਇਹ ਖੂਨੀ ਤਿਰੰਗਾਂ ਝੰਡਾ ਕਦੀ ਨਾ ਝੁਲਿਆ ਹੈ ਅਤੇ ਨਾ ਹੀ ਸਿੱਖ ਕੌਮ ਦੁਸਮਣ ਤਾਕਤਾਂ ਨੂੰ ਅਜਿਹੀ ਕਿਸੇ ਤਰ੍ਹਾਂ ਦੀ ਇਜਾਜਤ ਦੇਵੇਗੀ ਅਤੇ ਉਨ੍ਹਾਂ ਦੇ ਇਹ ਨਫ਼ਰਤ ਪੈਦਾ ਕਰਨ ਵਾਲੇ ਮਨਸੂਬੇ ਕਦੀ ਵੀ ਪੂਰੇ ਨਹੀ ਹੋਣਗੇ । ਕਿਉਂਕਿ ਸਦੀਆ ਤੋ ਗੁਰੂਘਰਾਂ ਉਤੇ ਖੰਡੇ ਵਾਲੇ ਕੇਸਰੀ ਨਿਸ਼ਾਨ ਝੂਲਦੇ ਆਏ ਹਨ ਅਤੇ ਝੂਲਦੇ ਰਹਿਣਗੇ ।
ਸ. ਟਿਵਾਣਾ ਨੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋ ਪਾਰਟੀ ਦੇ ਫੈਸਲੇ ਅਨੁਸਾਰ ਕੀਤੇ ਗਏ ਉਸ ਐਲਾਨ ਜਿਸ ਵਿਚ ਉਨ੍ਹਾਂ ਨੇ 30 ਜੁਲਾਈ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੀ.ਏ.ਸੀ. ਦੀ ਮੀਟਿੰਗ ਵਿਚ ਸਰਬਸੰਮਤੀ ਨਾਲ 15 ਅਗਸਤ ਨੂੰ ਆਪਣੇ ਘਰਾਂ, ਕਾਰੋਬਾਰਾਂ ਉਤੇ ਕੇਸਰੀ ਝੰਡੇ ਝੁਲਾਉਣ ਦੀ ਅਪੀਲ ਕੀਤੀ ਸੀ ਅਤੇ ਜਿਸਨੂੰ ਦੇਸ਼-ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਪ੍ਰਵਾਨ ਕਰਦੇ ਹੋਏ ਇਸ ਉਤੇ ਹਰ ਕੀਮਤ ਤੇ ਫੁੱਲ ਚੜ੍ਹਾਉਣ ਦੀ ਗੱਲ ਕੀਤੀ ਸੀ, ਅਨੁਸਾਰ ਫਿਰ ਪਾਰਟੀ ਦੇ ਬਿਨ੍ਹਾਂ ਤੇ ਜਿਥੇ ਸਮੁੱਚੀ ਸਿੱਖ ਕੌਮ ਨੂੰ ਇਹ ਕੇਸਰੀ ਝੰਡੇ 14 ਅਤੇ 15 ਅਗਸਤ ਨੂੰ ਝੁਲਾਉਣ ਦੀ ਸੰਜ਼ੀਦਗੀ ਭਰੀ ਅਪੀਲ ਕੀਤੀ, ਉਥੇ ਆਮ ਆਦਮੀ ਪਾਰਟੀ ਅਤੇ ਹੋਰ ਫਿਰਕੂ ਜਮਾਤਾਂ ਵੱਲੋ ਗੁਰੂਘਰਾਂ ਦੇ ਅਮਨਮਈ, ਸਰਬੱਤ ਦੇ ਭਲੇ ਵਾਲੇ ਮਾਹੌਲ ਨੂੰ ਗੰਧਲਾ ਕਰਨ ਹਿੱਤ ਜੋ ਗੁਰੂਘਰਾਂ ਉਤੇ ਤਿਰੰਗੇ ਝੰਡੇ ਝੁਲਾਉਣ ਦਾ ਆਪਣੇ ਮੈਬਰਾਂ ਅਤੇ ਵਰਕਰਾਂ ਨੂੰ ਨਫ਼ਰਤ ਭਰਿਆ ਸੱਦਾ ਦਿੱਤਾ ਹੈ, ਉਸ ਲਈ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜਿਥੇ ਉਹ 15 ਅਗਸਤ ਨੂੰ ਆਪੋ ਆਪਣੇ ਗੁਰੂਘਰਾਂ ਉਤੇ ਅਤੇ ਸਾਹਮਣੇ ਕੇਸਰੀ ਝੰਡਿਆ ਰਾਹੀ ਆਪਣੀਆ ਕੌਮੀ ਅਣਖ ਗੈਰਤ ਵਾਲੀਆ ਭਾਵਨਾਵਾ ਦਾ ਬਿਨ੍ਹਾਂ ਕਿਸੇ ਨੂੰ ਦੁੱਖ ਪਹੁੰਚਾਏ ਇਜਹਾਰ ਕਰਨ, ਉਥੇ ਆਮ ਆਦਮੀ ਪਾਰਟੀ ਅਤੇ ਫਿਰਕੂ ਜਮਾਤਾਂ ਵੱਲੋ ‘ਤਿਰੰਗੇ ਝੰਡੇ’ ਦੀ ਆੜ ਵਿਚ ਸ਼ਰਾਰਤੀ ਅਨਸਰਾਂ ਵੱਲੋ ਸਿੱਖ ਕੌਮ ਨੂੰ ਬਦਨਾਮ ਕਰਨ ਜਾਂ ਨਿਸ਼ਾਨਾਂ ਬਣਾਉਣ ਦੀਆਂ ਕਾਰਵਾਈਆ ਦਾ ਜਮਹੂਰੀਅਤ ਢੰਗ ਨਾਲ ਬਣਦਾ ਜੁਆਬ ਦੇਣ ਲਈ ਆਪਣੀਆ ਕੌਮੀ ਜਿ਼ੰਮੇਵਾਰੀਆ ਨਿਭਾਉਣ ਅਤੇ 10 ਅਗਸਤ ਨੂੰ ਸਿੱਖ ਬੰਦੀਆਂ ਦੀ ਰਿਹਾਈ ਲਈ ਜੰਤਰ-ਮੰਤਰ ਵਿਖੇ ਹੋ ਰਹੇ ਰੋਸ਼ ਵਿਖਾਵੇ ਵਿਚ ਪੰਜਾਬ ਤੋ ਦਿੱਲੀ ਜਾਣ ਵਾਲੇ ਜਥਿਆ ਦੀ ਅਗਵਾਈ ਕੇਸਰੀ ਝੰਡਿਆ ਨਾਲ ਕਰਨ ।