ਗੁਰਦਾਸਪੁਰ -: (ਸੁਸ਼ੀਲ ਬਰਨਾਲਾ)
ਗੁਰਦਾਸਪੂਰ ੩੦ ਸਤੰਬਰ ੨੦੨੨ ਅਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਅਤੇ ਹਿਮਾਚਲ ਦੇ ਇੰਚਾਰਜ ਬਾਬਾ ਮਨਜੋਤ ਸਿੰਘ ਗਰੇਵਾਲ ਅਤੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਜਿਲਾ੍ਹ ਪ੍ਰਧਾਨ ਸ.ਬਲਬੀਰ ਸਿੰਘ ਮੇਨ ਵਿੰਗ ਅਤੇ ਯੂਥ ਪ੍ਰਧਾਨ ਸ.ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਕਿਸਾਨਾਂ ਦੇ ਹੋਏ ਨੁਕਸਾਨ ਦੀਆਂ ਗਿਰਦਾਵਰੀਆਂ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ।
1) ਪਿਛਲੇ ਦਿਨੀ ਪੰਜਾਬ ਸਰਕਾਰ ਦੁਆਰਾ ਕੈਬਨੇਟ ਦੀ ਮੀਟਿੰਗ ਵਿੱਚ ਸ਼ਾਮਲਾਟ ਦੇਹ ਜੁਮਲਾ ਮੁਸਤਰਕਾ ਮਾਲਕੀ ਜਮੀਨਾਂ ਨੂੰ ਗ੍ਰਾਮ ਪੰਚਾਇਤ ਅਧੀਨ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ । ਇਹ ਜਮੀਨਾਂ ਅੱਜ ਤੋ ਪਹਿਲਾਂ ਜਿਨਾਂ੍ਹ ਕਾਸ਼ਤਕਾਰਾਂ ਕੋਲ ਸੀ ਉਨਾਂ੍ਹ ਨੂੰ ਹੀ ਦਿੱਤੀਆਂ ਜਾਣ । ਕਾਸ਼ਤਕਾਰਾਂ ਨੂੰ ਇਨਾਂ੍ਹ ਜਮੀਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇ ।
2) ਪਿਛਲੇ ਦਿਨੀ ਝੋਨੇ ਦੀ ਫਸਲ ਨੂੰ ਅਭਿਆਨਕ ਬਿਮਾਰੀ ਕਾਰਨ ਅਤੇ ਪੰਜਾਬ ਅੰਦਰ ਭਾਰੀ ਬਾਰਿਸ਼ ਕਾਰਨ ਜੋ ਕਿਸਾਂਨਾਂ ਦੀਆਂ ਫਸਲਾਂ ਖਰਾਬ ਹੋਈਆ ਹਨ ਉਨਾਂ੍ਹ ਦੀਆਂ ਜਲਦ ਗਿਰਦਾਵਰੀਆਂ ਕਰਵਾਕੇ ਫਸਲਾਂ ਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨ ਹੋਰ ਕਰਜੇ ਦੀ ਦਲਦਲ ਵਿੱਚ ਨਾ ਫਸਣ ।
ਮੰਗ ਪੱਤਰ ਵਿੱਚ ਮੁੱਖ ਮੰਤਰੀ ਜੀ ਆਪ ਜੀ ਨੂੰ ਬੇਨਤੀ ਕੀਤੀ ਗਈ ਕਿ ਉਪਰੋਕਤ ਮੰਗਾਂ ਤੇ ਜਲਦ ਤੋ ਜਲਦ ਕਾਰਵਾਈ ਕੀਤੀ ਜਾਵੇ ਜੀ, ਨਹੀ ਤਾਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਅਤੇ ਲੋਕਾਂ ਦੀ ਸਹਾਇਤਾਂ ਨਾਲ ਇਕ ਵੱਡਾ ਅਤੇ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ । ਕਿਰਪਾ ਕਰਕੇ ਕਿਸਾਨਾਂ ਦੇ ਹਾਲਾਤ ਅਤੇ ਮਜਬੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪੱਤਰ ਵਿੱਚ ਲਿਖੀਆਂ ਮੰਗਾਂ ਦਾ ਜਲਦ ਤੋ ਜਲਦ ਹੱਲ ਕੀਤਾ ਜਾਵੇ । ਇਸ ਮੋਕੇ ਤੇ ਮੰਬਰ ਕੋਰ ਕਮੇਟੀ ਪੰਜਾਬ ਅਨੀਲ ਕੁਮਾਰ, ਸੰਨੀ ਕੁਮਾਰ, ਹਰਮਨ ਸਿੰਘ,ਸੁਖਵੀਰ ਸਿੰਘ, ਹਰਦੀਪ ਸਿੰਘ , ਗੁਰਚਰਨ ਸਿੰਘ , ਜੁਗਿੰਦਰ ਸਿੰਘ,
ਹਰਸਿਮਰਨ ਸਿੰਘ, ਗੁਰਦੇਵ ਸਿੰਘ,ਤਜਿੰਦਰ ਸਿੰਘ, ਤੋ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਆਗੂ ਹਾਜਰ ਸਨ ।