ਬਟਾਲਾ (ਸੋਨੂੰ ਸਿੰਘ)
ਲਵ ਕੁਸ਼ ਸੈਨਾ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਵਲੋ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਮੰਦਿਰ ਅੱਚਲੀ ਗੇਟ ਵਿੱਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਸਰਦਾਰ ਰਣਦੀਪ ਸਿੰਘ ਉਪਲ AIG ਪੰਜਾਬ ਭਗਵਾਨ ਵਾਲਮੀਕਿ ਮੰਦਿਰ ਵਿਚ ਨਤਮਸਤਕ ਹੋਏ ਅਤੇ ਰਿਬਨ ਕਟ ਕੇ ਲੰਗਰ ਦਾ ਉਦਘਾਟਨ ਕੀਤਾ ਗਿਆ।
ਅਤੇ AIG ਨੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੀ ਸਿੱਖਿਆਵਾਂ ਤੇ ਚਲਣਾ ਚਾਹੀਦਾ ਹੈ, ਓਹਨਾ ਨੇ ਪ੍ਰਗਟ ਦਿਵਸ ਦੀ ਵਧਾਈ ਦਿੰਦੇ ਹੋਏ ਆਈ ਹੋਈ ਲਵ ਕੁਸ਼ ਸੈਨਾ ਦੀ ਸੰਗਤ ਦਾ ਧੰਨਵਾਦ ਕੀਤਾ।
ਤੇ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਜੀ ਨੇ AIG da ਭਰਵਾ ਸਵਾਗਤ ਕੀਤਾ ਅਤੇ ਬਟਾਲੇ ਆਉਣ ਤੇ ਧੰਨਵਾਦ ਕੀਤਾ। ਦੈਤਯਾ ਜੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਭਗਵਾਨ ਵਾਲਮੀਕਿ ਜੀ ਦੇ ਹੱਥ ਵਿੱਚ ਕਲਮ ਹੈ ਉਸ ਕਲਮ ਦਾ ਇਸ਼ਾਰਾ ਸਮਝਣਾ ਚਾਹੀਦਾ ਹੈ ਅਤੇ ਪੜ੍ਹ ਲਿੱਖ ਕੇ ਆਪਣੇ ਮਾਂ ਬਾਪ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਸੈਕਟਰੀ ਪਵਨ ਭੱਟੀ, ਜਥੇਦਾਰ ਨਰੇਂਦਰ ਸਿੰਘ, ਜਥੇਦਾਰ ਹਰਮੇਸ਼ ਸਿੰਘ, ਪ੍ਰਧਾਨ ਜਰਨੈਲ ਸਿੰਘ, ਪ੍ਰਧਾਨ ਅਜਮੇਰ ਸਿੰਘ, ਪ੍ਰਧਾਨ ਜਾਗੀਰ ਸਿੰਘ, ਪ੍ਰਧਾਨ ਸੋਨੂੰ, ਪ੍ਰਧਾਨ ਡਾਕਟਰ ਮਲੂਕ ਸਿੰਘ, ਪ੍ਰਧਾਨ ਡਾਕਟਰ ਬੱਬੂ, ਪੰਜਾਬ ਐਵੀਡੈਂਸ ਰਾਕੇਸ਼ ਕੁਮਾਰ, ਪ੍ਰਧਾਨ ਇਕਬਾਲ ਸਿੰਘ, ਸ਼ਮੀ ਕਪੂਰ, ਬਾਬਾ ਗਿਆਨ ਨਾਥ, ਪ੍ਰਧਾਨ ਗੁਰਦੀਪ ਕੌਰ ਆਦਿ।।