ਬਟਾਲਾ, 17 ਅਕਤੂਬਰ (ਸੁਖਨਾਮ ਸਿੰਘ ਅਨਿਲ ਕੁਮਾਰ)-ਡਾ. ਸ਼ਾਇਰੀ ਭੰਡਾਰੀ ਐੱਸ.ਡੀ.ਐੱਮ. ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਣਾ ਮੰਡੀ ਬਟਾਲਾ ਵਿੱਚ ਝੋਨੇ ਦੀ ਆਮਦ ਸਿਖਰ ਤੇ ਹੋਣ ਕਰਕੇ ਅਤੇ ਟਰੈਫਿਕ ਦੀ ਸਮੱਸਿਆਂ ਵੱਧਣ ਕਰਕੇ ਕਿਸਾਨਾ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਦਾਣਾ ਮੰਡੀ ਬਟਾਲਾ ਦੇ ਗੇਟ ਨੰਬਰ 1 ਅਤੇ 2 ਤੇ ਕਰਮਚਾਰੀਆਂ ਦੀਆਂ ਰੋਟੇਸ਼ਨ ਵਾਈਜ਼ ਡਿਊਟੀ ਲਗਾਈਆਂ ਗਈਆਂ ਹਨ , ਜੋ ਟਰੈਫਿਕ ਨੂੰ ਸੁਖਾਲਾ ਬਨਾਉਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਗੇਟ ਨੰਬਰ 1 ਤੇ ਸਵੇਰੇ 7.30 ਵਜੇ ਤੋ ਨਗਰ ਨਿਗਮ ਬਟਾਲਾ ਦੇ ਕਰਮਚਾਰੀ ਸੁਰਿੰਦਰ ਕੁਮਾਰ, ਅਮਰਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਾਬੀ 2.00 ਵਜੇ ਤੱਕ ਡਿਊਟੀ ਦੇਣਗੇ, ਇਸ ਤੋਂ ਬਾਆਦ ਕਰਨ ਕੁਮਾਰ, ਗਿਫਟ, ਜਸਪਾਲ ਅਤੇ ਰਮੇਸ਼ ਲਾਲੀ ਰਾਤ 8.00 ਵਜੇ ਤੱਕ ਡਿਊਟੀ ਤੇ ਹਾਜ਼ਰ ਰਹਿਣਗੇ। ਇਸੇ ਤਰ੍ਹਾਂ ਗੇਟ ਨੰਬਰ 2 ਤੇ ਸਵੇਰੇ 7.30 ਵਜੇ ਤੋਂ ਆਈ.ਟੀ.ਆਈ ਬਟਾਲਾ ਦੇ ਕਰਮਚਾਰੀ ਨਿਰਮਲ ਸਿੰਘ, ਮੁਖਤਾਰ ਲਾਲ, ਰਜਿੰਦਰ ਸਿੰਘ, ਸੁਰਜੀਤ ਸਿੰਘ ਦੁਪਹਿਰ 2 ਵਜਹ ਤਕ ਡਿਊਟੀ ਦੇਣਗੇ। ਇਸ ਤੋ ਬਾਅਦ ਦੁਪਹਿਰ 2 ਵਜੇ ਤੋਂ ਡੀ.ਆਈ.ਸੀ.ਅਤੇ ਪੰਜਾਬ ਰੋਡਵੇਜ ਬਟਾਲਾ ਦੇ ਕਰਮਚਾਰੀ ਜੁਗਿੰਦਰ ਸਿੰਘ, ਸੌਹਣ ਲਾਲ, ਕੁਲਵੰਤ ਸਿੰਘ, ਸੁਮਿਤ ਕੁਮਾਰ ਰਾਤ 8.00 ਵਜੇ ਤੱਕ ਡਿਊਟੀ ਦੇਣਗੇ।
ਐੱਸ.ਡੀ.ਐੱਮ ਬਟਾਲਾ ਨੇ ਅੱਗੇ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਦੇ ਨਾਲ ਪੁਲਿਸ ਕਰਮਚਾਰੀਆਂ ਦੀ ਡਿਊਟੀ ਲੱਗੀ ਹੈ, ਤਾਂ ਜੋ ਆਵਾਜਾਈ ਦੌਰਾਨ ਲੋਕਾਂ ਅਤੇ ਖਾਸ ਕਰਕੇ ਦਾਣਾ ਮੰਡੀ ਵਿਚ ਆਉਣ ਵਾਲੇ ਕਿਸਾਨਾ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।