ਗੁਰਦਾਸਪੁਰ -(23-11-2022) (ਸੋਨੂੰ ਸਿੰਘ) ਅੱਜ ਇਥੇ ਵਾਲਮੀਕਿ/ਮਜ਼੍ਹਬੀ ਸਿੱਖ ਮਲਾਜ਼ਮ, ਮਜ਼ਦੂਰ, ਏਕਤਾ ਫਰੰਟ ਪੰਜਾਬ ਦੇ ਸੱਦੇ ਲਵ- ਕਸ਼ ਸੈਨਾ ਪੰਜਾਬ ਦੇ ਪ੍ਰਧਾਨ ਸ੍ਰੀ ਬਾਓ ਸੰਜੀਤ ਦੈਤਿਆ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਵਾਲਮੀਕਿ /ਮਜ਼੍ਹਬੀ ਸਿੱਖ ਭਾਈਚਾਰੇ ਦੀਆਂ ਭੱਖਦੀਆਂ ਮੰਗਾਂ, ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਨੌਕਰੀਆਂ ਵਿੱਚ ਰਾਖਵਾਂਕਰਨ ਐਕਟ -2006 ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਇਸ ਭਾਈਚਾਰੇ ਦੇ 12.5% ਰਾਖਵੇਕਰਣ ਨਾਲ ਛੇੜਛਾੜ ਬੰਦ ਕਰਨ, ਐਸ.ਸੀ.ਜਾਤੀ ਦੇ ਨਕਲੀ ਸਰਟੀਫਿਕੇਟ ਬਣਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਲੋਕਾਂ ਦੀਆ ਨਿਯੁਕਤੀਆਂ ਰੱਦ ਕਰਕੇ ਉਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨਾਂ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਾਖਲਿਆਂ, ਮੁਲਾਜ਼ਮਾਂ ਨੂੰ ਪਦ -ਉਨਤੀਆਂ ਵਿਚ 12.5% ਰਾਖਵਾਂਕਰਨ ਲਾਗੂ ਕਰਨ, ਪੰਜਾਬ ਸਰਕਾਰ ਦੇ ਨੌਕਰੀਆਂ ਵਿੱਚ ਰਾਖਵਾਂ ਕਰਨ-2006 ਵਿਰੁੱਧ ਮਾਨਯੋਗ ਸੁਪਰੀਮ ਕੋਰਟ ਵਿੱਚ ਲੰਬਿਤ ਕੇਸ (ਦਵਿੰਦਰ ਸਿੰਘ ਤੇ ਹੋਰ ਬਨਾਮ ਪੰਜਾਬ ਸਰਕਾਰ) ਦੀ ਪੈਰਵੀ ਸਰਕਾਰ ਵਲੋਂ ਕਿਸੇ ਪ੍ਰਾਈਵੇਟ ਸੰਵਿਧਾਨਕ ਮਾਹਰ, ਨਾਮਵਰ ਵਕੀਲ ਪਾਸੋ ਕਰਵਾਉਣ ,ਹਰੇਕ ਤਰ੍ਹਾਂ ਦੀਆਂ ਨੌਕਰੀਆਂ ਲਈ ਐਸ.ਸੀ.ਜਾਤੀ ਦਾ ਲਾਭ ਲੈਣ ਵਾਲੇ ਉਮੀਦਵਾਰਾਂ ਦੇ ਪਤੇ(ਐਡਰੈੱਸ) ਜਨਤਕ ਕਰਨ ਦੀ ਵਿਵਸਥਾ ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੂੰ ਸੰਬੋਧਿਤ ਮੰਗ -ਪੱਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਇਸ਼ਫਾ਼ਕ ਮੁਹੰਮਦ ਜੀ ਨੂੰ ਦਿੱਤਾ।ਜਨਾਬ ਇਸ਼ਫਾ਼ਕ ਸਾਹਿਬ ਨੇ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੁਲਾਜ਼ਮ ਆਗੂ ਸ: ਸਰਬਜੀਤ ਸਿੰਘ ਬਲ ,ਸਟੇਟ ਕਮੇਟੀ ਮੈਂਬਰ ਕਰਨ ਰਾਜ ਸਿੰਘ ਗਿੱਲ,ਸਾਹਿਲ ਕੁਮਾਰ ਪ੍ਰਧਾਨ ਵਾਲਮੀਕਿ ਸਭਾ ਗੁਰਦਾਸਪੁਰ, ਜਥੇਦਾਰ ਨਰਿੰਦਰ ਸਿੰਘ ਖਜ਼ਾਨਚੀ ਲਵਕੁਸ਼ ਸੈਨਾ ਪੰਜਾਬ,ਅਰਜਿੰਦਰ ਕੁਮਾਰ ਸੈਕਟਰੀ,ਸੀਨੀ: ਆਗੂ ਅਸ਼ੋਕ ਕੁਮਾਰ ,ਹਰਵਿੰਦਰ ਸਿੰਘ ਜਾਗੋਵਾਲ,ਸੋਨੀ ਸਿੰਘ,ਪਵਨ ਭੱਟੀ ।