ਬਟਾਲਾ ਅਖਿਲ ਮਲਹੋਤਰਾ
ਬੀਤੀ ਰਾਤ ਕਰੀਬ 12 ਵਜੇ ਸ਼ੇਖੂਪੁਰ ਨੇੜੇ ਨੈਸ਼ਨਲ ਹਾਈਵੇ ਨੇੜੇ ਪਿੰਡ ਸ਼ੇਖੂਪੁਰ ਕੋਲ ਅਮ੍ਰਿਤਸਰ ਵਿਧਾਨ ਸਭਾ ਹਲਕਾ ਬਟਾਲਾ ਦੇ ਅਕਾਲੀ ਆਗੂ ਅਜੀਤਪਾਲ ਸਿੰਘ ਨੂੰ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਜੀਤਪਾਲ ਬੀਤੀ ਰਾਤ ਕਿਸੇ ਪਾਰਟੀ ਤੋਂ ਵਾਪਸ ਘਰ ਪਰਤ ਰਹੇ ਸੀ ਜਦੋਂ ਉਨ੍ਹਾਂ ਵੱਲੋਂ ਰਸਤੇ ਚ ਥੋੜ੍ਹੀ ਦੇਰ ਲਈ ਅੰਮ੍ਰਿਤਸਰ ਬਟਾਲਾ ਰੋਡ ਗੱਡੀ ਰੋਕੀ ਗਈ ਤਾਂ ਸਾਹਮਣੇ ਤੋਂ ਆਈ ਬਦਮਾਸ਼ਾਂ ਦੀ ਗੱਡੀ ਨੇ ਸਾਹਮਣੇ ਤੋਂ ਕਈ ਰਾਊਂਡ ਫਾਇਰ ਕੀਤੇਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਪੋਸਟ ਮਾਰਟਮ ਤੋਂ ਬਾਅਦ ਹੀ ਅਜੀਤਪਾਲ ਦੀ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪੀ ਜਾਵੇਗੀ