ਧਰਮ ਪ੍ਰਚਾਰ ਕਮੇਟੀ ਵਲੋ ਮੈਡਲ ਅਤੇ ਸਰਟੀਫਿਕੇਟ ਬਚਿਆ ਨੂੰ ਤਕਸੀਮ ਕੀਤੇ ਗਏ।
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸ ਹਰਜਿੰਦਰ ਸਿੰਘ ਜੀ ਧਾਮੀ ਦੇ ਆਦੇਸ਼ ਅਨੁਸਾਰ ਅਤੇ ਧਰਮ ਪ੍ਰਚਾਰ ਦੇ ਸਕੱਤਰ ਸ ਬਲਵਿਦਰ ਸਿੰਘ ਜੀ ਕਾਹਲਵਾ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਹਲਕਾ ਗੁਰਦਾਸਪੁਰ ਵਿਚ ਅਜ ਗੁਰਮਤਿ ਕੈਪਾ ਦੀ ਲੜੀ ਮੁਤਾਬਕ ਦੂਸਰੇ ਗੇੜ ਦੇ ਗੁਰਮਤਿ ਕੈਪਾ ਦੀ ਸਮਾਪਤੀ ਕੀਤੀ ਗਈ। ਜਿਸ ਵਿਚ 40 ਬਚਿਆ ਨੇ ਮਿਤੀ 22/6/2023 ਤੋ ਅਜ 29/6/2023 ਤਕ ਭਾਗ ਲਿਆ, ਇਹਨਾ ਦਿਨਾ ਵਿਚ ਬਚਿਆ ਨੇ ਸ੍ਰੀ ਜਪੁਜੀ ਸਾਹਿਬ ਦੀ ਸੰਥਿਆ ਪ੍ਰਾਪਤ ਕੀਤੀ,ਆਉ ਗੁਰਇਤਿਹਾਸ ਜਾਣੀਏ ਅਤੇ ਖੂਨ ਸਹੀਦਾ ਦੀ ਕਿਤਾਬ ਵਿਚੋ ਜਾਣਕਾਰੀ ਪ੍ਰਾਪਤ ਕੀਤੀ। ਲਿਖਤੀ ਟੈਕਸ ਅਤੇ ਕਵਿਜ ਮੁਕਾਬਲਿਆ ਵਿਚ ਭਾਗ ਲਿਆ। ਅਜ ਵਿਸੇਸ਼ ਤੋਰ ਤੇ ਜਥੇਦਾਰ ਸੁਰਜੀਤ ਸਿੰਘ ਜੀ ਤੁਗਲਵਾਲ ਮੈਬਰ ਅੰਤਿ੍ਰੰਗ ਕਮੇਟੀ ਵਲੋ ਪਹੁੰਚ ਕੇ ਬਚਿਆ ਨੂੰ ਸਨਮਾਨਿਤ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਵਲੋ ਮੈਡਲ ਅਤੇ ਸਰਟੀਫਿਕੇਟ ਬਚਿਆ ਨੂੰ ਤਕਸੀਮ ਕੀਤੇ ਗਏ। ਗੁਰਨਾਮ ਸਿੰਘ ਦੋਰਾਗਲਾ ਪ੍ਰਚਾਰਕ ।