ਸੁਨੀਲ ਜਾਖੜ ਪੰਜਾਬ ਦੇ ਸਨਮਾਨਿਤ ਨੇਤਾ ਹਨ, ਕਾਂਗਰਸੀ ਮਰਿਯਾਦਾ ਵਿੱਚ ਰਹਿ ਕੇ ਬਿਆਨਬਾਜ਼ੀ ਕਰਨ: ਭਾਜਪਾ
ਵਿਧਾਨ ਸਭਾ ਚੋਣਾਂ ਵਿੱਚ ਸ਼ਰੇਆਮ ਆਪ ਉਮੀਦਵਾਰ ਦੀ ਮਦਦ ਕਰਨ ਵਾਲੇ ਕਾਂਗਰਸੀ ਆਪਣੀ ਪੀੜੀ ਹੇਠ ਸੋਟਾ ਫੇਰਨ: ਹੀਰਾ ਵਾਲੀਆ
ਬਟਾਲਾ, 20 ਜੁਲਾਈ (ਸੁਖਨਾਮ ਸਿੰਘ ਅਖਿਲ ਮਲਹੋਤਰਾ) – ਭਾਜਪਾ ਦੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਬਟਾਲਾ ਦੇ ਇਕ ਨੌਜਵਾਨ ਕਾਂਗਰਸੀ ਆਗੂ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਸ੍ਰੀ ਸੁਨੀਲ ਜਾਖੜ ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਦੇ ਹਨ ਜਿਹਨਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਹਰ ਵਰਕਰ ਨੇ ਭਰਵਾਂ ਸਵਾਗਤ ਕੀਤਾ ਅਤੇ ਅੱਜ ਪੰਜਾਬ ਅੰਦਰ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਵੱਡੀ ਤਾਕਤ ਬਣ ਕੇ ਉਭਰ ਰਹੀ ਹੈ ਪਰੰਤੂ ਕੁਝ ਕਾਂਗਰਸੀਆਂ ਨੂੰ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦੀ ਵੱਧਦੀ ਤਾਕਤ ਬਰਦਾਸ਼ਤ ਨਹੀਂ ਹੋ ਰਹੀ ਇਸ ਲਈ ਕੁਝ ਕਾਂਗਰਸੀ ਹੋਸ਼ੀ ਰਾਜਨੀਤੀ ’ਤੇ ਉਤਰ ਆਏ ਹਨ। ਹੀਰਾ ਵਾਲੀਆ ਨੇ ਕਿਹਾ ਕਿ ਬਟਾਲਾ ਦੇ ਕਾਂਗਰਸੀ ਲੀਡਰ ਇਕ ਚੈਨਲ ’ਤੇ ਇੰਟਰਵਿਊ ਦਿੰਦਿਆਂ ਭਾਜਪਾ ਦੀ ਕਾਰਗੂਜਾਰੀ ’ਤੇ ਉਗਲ ਚੁਕਦਿਆਂ ਕਿਹਾ ਕਿ ਕਾਂਗਰਸ ਤੋਂ ਬਾਅਦ ਹੁਣ ਸੁਨੀਲ ਜਾਖੜ ਭਾਜਪਾ ਲਈ ਖਤਰੇ ਦੀ ਘੰਟੀ ਹਨ ਪਰੰਤੂ ਕਾਂਗਰਸੀ ਲੀਡਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸ੍ਰੀ ਸੁਨੀਲ ਜਾਖੜ ਤੇ ਉਗਲ ਚੁੱਕਣ ਤੋਂ ਪਹਿਲਾ ਆਪਣੀ ਪੀੜੀ ਹੇਠ ਸੋਟਾ ਫੇਰਨ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਖੁਦ ਨੂੰ ਟਕਸਾਲੀ ਕਾਂਗਰਸੀ ਦੱਸਣ ਵਾਲਿਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਣ ਲਈ ਸ਼ਰੇਆਮ ਆਪ ਉਮੀਦਵਾਰ ਦੀ ਮਦਦ ਕੀਤੀ ਸੀ, ਉਦੋਂ ਇਹਨਾਂ ਦਾ ਜ਼ਮੀਰ ਕਿੱਥੇ ਸੀ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਭਾਜਪਾ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੀ ਪਾਰਟੀ ਹੈ ਅਤੇ ਭਾਜਪਾ ਦੇ ਵਰਕਰਾਂ ਨੇ ਕਦੇ ਵੀ ਅਹੁੱਦਿਆਂ ਦੇ ਲਾਲਚ ਵਿੱਚ ਕੰਮ ਨਹੀਂ ਕੀਤਾ, ਸੁਨੀਲ ਜਾਖੜ ਅੱਜ ਭਾਜਪਾ ਪੰਜਾਬ ਦੇ ਪ੍ਰਧਾਨ ਹਨ ਜਿਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਂਗਰਸੀ ਲੀਡਰ ਨੇ ਇਹ ਵੀ ਕਿਹਾ ਸੀ ਭਾਜਪਾ ਨੂੰ ਹੁਣ ਕਾਂਗਰਸ ਚੋਂ ਆਏ ਜਾਖੜ ਲਈ ਦਰੀਆਂ ਵਿਛਾਉਣੀਆਂ ਪੈ ਰਹੀਆਂ ਹੈ, ਪਰੰਤੂ ਇਹ ਯਾਦ ਰੱਖਣ ਕਿ ਜਦੋਂ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਸਨ ਤਾਂ ਇਹ ਲੋਕ ਉਹਨਾਂ ਲਈ ਦਰੀਆਂ ਵਿਛਾਉਂਦੇ ਸਨ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਰਾਜਨੀਤੀ ਆਪਣੀ ਥਾਂ ਹੈ ਪਰੰਤੂ ਗਲਤ ਬਿਆਨਬਾਜ਼ੀ ਕਰਕੇ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ ਕਰਨ ਵਾਲੇ ਕਾਂਗਰਸੀ ਲੀਡਰਾਂ ਨੂੰ ਭਾਜਪਾ ਅਤੇ ਉਸਦੇ ਲੀਡਰਾਂ ’ਤੇ ਉਗਲ ਚੁੱਕਣ ਦਾ ਕੋਈ ਅਧਿਕਾਰ ਨਹੀਂ ਹੈ। ਹੀਰਾ ਵਾਲੀਆ ਨੇ ਕਿਹਾ ਕਿ ਬਟਾਲਾ ਵਿੱਚ ਹੋਏ ਬਲਾਸਟ ਅਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ’ਤੇ ਕਾਂਗਰਸੀ ਰਾਜਨੀਤੀ ਕਰਨ ਤੋਂ ਬਾਜ਼ ਆਉਣ ਕਿਉਂਕਿ ਉਹ ਦੋਨੋਂ ਘਟਨਾਵਾਂ ਕਾਂਗਰਸ ਦੇ ਰਾਜ ਵਿੱਚ ਵਾਪਰੀਆਂ ਸਨ ਜਿਸ ਲਈ ਕਾਂਗਰਸ ਸਰਕਾਰ ਦੀ ਮਾੜੀ ਕਾਰਗੂਜਾਰੀ ਜਿੰਮੇਵਾਰ ਸੀ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਸੁਨੀਲ ਜਾਖੜ ਭਾਜਪਾ ਦੇ ਸੂਬਾ ਪ੍ਰਧਾਨ ਹੋਣ ਦੇ ਨਾਲ ਨਾਲ ਇਕ ਲੋਕਪਿ੍ਰਯ ਨੇਤਾ ਹਨ ਜਿਹਨਾਂ ਹਮੇਸ਼ਾ ਹੀ ਪਜੰਾਬ ਦੇ ਹਿੱਤਾਂ ਲਈ ਆਪਣੀ ਅਵਾਜ਼ ਬੁਲੰਦ ਕੀਤੀ ਹੈ ਅਤੇ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਤੇ ਪਹਿਰਾ ਦਿੱਤਾ ਹੈ। ਇਸ ਲਈ ਅਜਿਹੇ ਸਨਮਾਨਯੋਗ ਲੀਡਰ ਲਈ ਘਟੀਆ ਟਿੱਪਣੀਆਂ ਬਰਦਾਸ਼ਤ ਨਹੀਂ ਕਰੇਗਾ।