ਈ ਰਿਕਸ਼ਾ ਚਾਲਕਾਂ ਤੇ ਆਮ ਪਬਲਿਕ ਨੂੰ ਇੱਕਠੇ ਕਰਕੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।
ਸੂਸ਼ੀਲ ਬਰਨਾਲਾ ਗੁਰਦਾਸਪੁਰ
ਮਿਤੀ :05/02/2024
ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਸੰਬੰਧੀ ਅੱਜ ਗੁਰਦਾਸਪੁਰ ਗੌਰਮੈਂਟ ਕਾਲਜ ਰੋਡ ਤੇ ਈ ਰਿਕਸ਼ਾ ਚਾਲਕਾਂ ਤੇ ਆਮ ਪਬਲਿਕ ਨੂੰ ਇੱਕਠੇ ਕਰਕੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵਲੋ ਟ੍ਰੈਫਿਕ ਇੰਚਾਰਜ ਐਸ ਆਈ ਅਜੇ ਕੁਮਾਰ, ਏ ਐਸ ਆਈ ਸੁਭਾਸ਼ ਚੰਦਰ ਅਤੇ ਏ ਐਸ ਆਈ ਅਮਨਦੀਪ ਸਿੰਘਸ਼ਾਮਿਲ ਸੀ।
ਸੈਮੀਨਾਰ ਵਿੱਚ ਈ ਰਿਕਸ਼ਾ ਚਾਲਕਾਂ ਨੂੰ ਦਸਿਆ ਕਿ ਡਰਾਈਵਿੰਗ ਕਰਦੇ ਯੂਨੀਫ਼ਾਰਮ ਪਾ ਕੇ ਰੱਖਣ ਅਤੇ ਅਪਣੀ ਵਰਦੀ ਉਤੇ ਨਾਮ ਪਲੇਟ ਲਗਾ ਕੇ ਰੱਖਣ।ਅਤੇ ਅਪਣੇ ਵਾਹਨ ਦ ਹਮੇਸ਼ਾ ਸਹੀ ਜਗਹ ਪਾਰਕਿੰਗ ਕਰਨ ਅਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਵਲੋ ਜਾਗਰੂਕ ਕਰਵਾਉਂਦੇ ਹੋਏ ਦਸਿਆ ਕਿ ਹੈਲਮਟ ਪਾਉਣਾ ਬਹੁਤ ਜਰੂਰੀ ਹੈ ਕਿਉਂਕਿ ਹੈਲਮੇਟ ਸਾਡੇ ਸਿਰ ਦਾ 90%ਬਚਾਓ ਕਰਦਾ ਹੈ ਅਤੇ ਬਾਈਕ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਪਣੀ ਵਾਹਨ ਦੀ ਰਫ਼ਤਾਰ ਹੌਲੀ ਰਖਣੀ ਚਾਹੀਦੀ ਹੈ। ਤੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਲਈ ਦੱਸਿਆ ਗਿਆ।ਚਾਰ ਪਹੀਆ ਵਾਹਨ ਚਾਲਕ ਨੂੰ ਦਸਿਆ ਕਿ ਕਾਰ ਵਿਚ ਜਾਂ ਕੋਈ ਵੀ ਫੋਰ ਵ੍ਹੀਲਰ ਵਿੱਚ ਡਰਾਈਵਰ ਵਲੋ ਜਾ ਉਸ ਦੇ ਨਾਲ ਬੈਠੀ ਹੋਈ ਸਵਾਰੀ ਵਲੋ ਸੀਟ ਬੈਲਟ ਲਗਾਉਣਾ ਕਿੰਨਾ ਜਰੂਰੀ ਹੈ।ਐਕਸੀਡੈਂਟ ਪੀੜਤ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ।ਟੈਫ੍ਰਿਕ ਦੇ ਚਲਾਨਾ ਦੇ ਹੋਣ ਵਾਲੇ ਜੁਰਮਾਨਾ ਬਾਰੇ ਜਾਣਕਾਰੀ ਦਿੱਤੀ ਗਈ।ਅਤੇ ਦਸਿਆ ਗਿਆ ਕਿ ਵਾਹਨ ਚਾਲਕਾ ਨੂੰ ਮੋਟਸਾਈਕਲ ਦੇ ਕਾਗਜ਼ਾਤ ਅਪਣੇ ਕੋਲ ਰਖਣੇ ਚਾਹੀਦੇ ਹੈ।ਹੈਲਪ ਲਾਈਨ ਨੰਬਰ(112)ਤੇ(181)ਬਾਰੇ ਜਾਣਕਾਰੀ ਦਿੱਤੀ ਗਈ ਕਿ ਕੋਈ ਵੀ ਮੁਸ਼ਕਿਲ ਆਉਣ ਤੇ ਪੁਲੀਸ ਹੈਲਪਲਾਈਨ ਨੰਬਰ 112 ਤੇ ਕੋਲ ਕਰ ਸਕਦੇ ਹੈ।ਸੈਮੀਨਾਰ ਵਿੱਚ ਨਸ਼ੇ ਖਿਲਾਫ ਵੀ ਜਾਗਰੂਕ ਕੀਤਾ ਗਿਆ ਕਿ ਨਸ਼ਾ ਸਾਡੇ ਸਿਹਤ ਲਈ ਬੋਹਤ ਹਾਨੀਕਾਰਕ ਹੈ।ਨਸ਼ਾ ਕਰ ਕੇ ਕਦੇ ਵਾਹਨ ਨਹੀਂ ਚਲਾਣਾ ਚਾਹੀਦਾ।ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆ ਦੇ ਟ੍ਰੈਫਿਕ ਚਲਾਨ ਵੀ ਕਰਨਗੇ।16 ਤੋਂ 18 ਸਾਲ ਦੇ ਬੱਚੇ ਵੀ ਹੁਣ ਅਪਣੇ ਲਾਇਸੈਂਸ ਬਣਾ ਸਕਦੇ ਹਨ ਅਤੇ ਬਿਨਾਂ ਗੇਅਰ ਵਾਲੇ ਵਾਹਨ ਚਲਾ ਸਕਦੇ ਹੈ।
ਸੈਮੀਨਾਰ ਵਿੱਚ ਵਾਹਨ ਚਾਲਕ ਬਿੱਲਾ,ਰਾਜੂ ਕੁਮਾਰ,ਸੁਰੇਸ਼ ਸ਼ਰਮਾ,ਕੁਲਜੀਤ ਸਿੰਘ,ਅਮਨ ਸਿੰਘ,ਅਕਾਸ਼ਦੀਪ ਸਿੰਘ,ਜਸਕਰਨ ਕੁਮਾਰ ਆਦਿ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਆਏ ਹੋਏ ਟ੍ਰੈਫਿਕ ਕਰਮਚਾਰੀਆ ਦਾ ਧੰਨਵਾਦ ਕੀਤਾ।