*ਭਾਰਤੀ ਜਨਤਾ ਪਾਰਟੀ ਵਲੋ ਪਰਦੇਸ਼ ਹਾਈ ਕਮਾਂਡ ਦੇ ਨਿਰਦੇਸ਼ਾਂ ਹੇਠ ਹੋਈ ਮੀਟਿੰਗ ਸਫਲਤਾਪੂਰਵਕ ਸਪੰਨ*
ਬਟਾਲਾ(ਸੁਖਨਾਮ ਸਿੰਘ ਸੰਜੀਵ ਮਹਿਤਾ)
*ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਹੇਠ ਸਥਾਨਕ ਭਾਜਪਾ ਦਫਤਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਗਠਨ ਮਹਾਂਮੰਤਰੀ ਸ਼੍ਰੀਨੀਵਾਸਲੂ ਅਤੇ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਮੁੱਖ ਤੋਰ ਤੇ ਪਹੁੰਚੇ । ਇਸ ਮੌਕੇ ਤੇ ਸੰਗਠਨ ਮਹਾਂਮੰਤਰੀ ਸ਼੍ਰਿਨੀਵਾਸਲੂ ਅਤੇ ਜਨਰਲ ਸਕੱਤਰ ਰਾਕੇਸ਼ ਰਾਠੌਰ ਵਲੋ ਸਾਂਝੇ ਤੋਰ ਤੇ ਪਹੁੰਚ ਕੇ ਭਾਜਪਾ ਵਰਕਰਾਂ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਰਕਰਾਂ ਨੂੰ ਲਾਮਬੰਧ ਕੀਤਾ ਓਥੇ ਹੀ ਕੇਂਦਰ ਵਿਚ ਤੀਸਰੀ ਵਾਰ ਬਣੀ ਐਨ ਡੀ ਏ ਸਰਕਾਰ ਦੀਆਂ ਲੋਕ ਹਿਤੈਸ਼ੀ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਜ਼ਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋ ਸੰਗਠਨ ਮੰਤਰੀ ਸ਼੍ਰੀਨਿਵਸਲੂ ਅਤੇ ਜਨਰਲ ਸਕੱਤਰ ਰਾਕੇਸ਼ ਰਾਠੌਰ ਦਾ ਭਾਜਪਾ ਦਫਤਰ ਪਹੁੰਚਣ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਆਗਾਮੀ ਆਉਣ ਵਾਲੀ ਚੋਣਾਂ ਲੜਨ ਸੰਬੰਧੀ ਭਾਜਪਾ ਵਰਕਰਾਂ ਦੇ ਹੌਂਸਲੇ ਬੁਲੰਦ ਹੋਣ ਦੀ ਗਲ ਕਹੀ। ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਗ੍ਰਾਫ ਤੇਜੀ ਨਾਲ ਵਧਿਆ ਹੈ ਅਤੇ ਲੋਕ ਅਮਨ ਪਸੰਦ ਲੋਕ ਪੰਜਾਬ ਵਿੱਚ ਵੀ ਭਾਜਪਾ ਨੂੰ ਕਮਾਂਡ ਦੇਣਾ ਚਾਹੁੰਦੇ ਹਨ। ਇਸ ਮੌਕੇ ਤੇ ਪੰਜਾਬ ਉਪ ਪ੍ਰਧਾਨ ਫਤਹਿਜੰਗ ਸਿੰਘ ਬਾਜਵਾ, ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਸਾਬਕਾ ਚੇਅਰਮੈਨ ਰਵੀਕਰਨ ਸਿੰਘ ਕਾਹਲੋ , ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਮਹਿਲਾ ਮੋਰਚਾ ਜਨਰਲ ਸਕੱਤਰ ਅੰਬਿਕਾ ਖੰਨਾ, ਹਲਕਾ ਇੰਚਾਰਜ ਫ਼ਤਹਿਗੜ੍ਹ ਚੂੜੀਆਂ ਬਿਕਰਮਜੀਤ ਸਿੰਘ ਨਠਵਾਲ , ਬਲਜਿੰਦਰ ਸਿੰਘ ਡਕੋਹਾ ਹਲਕਾ ਇੰਚਾਰਜ ਸ਼੍ਰੀ ਹਰਗੋਬਿੰਦਪੁਰ ,ਯੂਵਾ ਮੋਰਚਾ ਦੇ ਕਾਰਜਕਾਰੀ ਮੈਂਬਰ ਨਿਤਿਨ ਸ਼ਰਮਾ,ਮੀਟਿੰਗ ਆਦਿ ਜਿਲਾ ਟੀਮ , ਮੰਡਲ ਪ੍ਰਧਾਨ, ਮੋਰਚਾ ਪ੍ਰਧਾਨ ਅਤੇ ਵਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਿਰ ਸਨ ।*