ਪ੍ਰਿੰਸੀਪਲ ਸੀਮਾ ਵਾਸੂਦੇਵਾ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।
2ਜੁਲਾਈ
ਸੂਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
ਸੈਮੀਨਾਰ ਟ੍ਰੈਫਿਕ
ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਅੱਜ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗੀਤਾ ਭਵਨ ਗੁਰਦਾਸਪੁਰ ਪ੍ਰਿੰਸੀਪਲ ਸ਼੍ਰੀ ਮਤਿ ਸੀਮਾ ਵਾਸੂਦੇਵਾ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਏ ਐਸ ਆਈ ਸੁਭਾਸ਼ ਚੰਦਰ ਅਤੇ ਏ ਐਸ ਆਈ ਅਮਨਦੀਪ ਸਿੰਘ ਸ਼ਾਮਿਲ ਸੀ।
ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਦਸਿਆ ਕਿ ਅਪਣੀ ਵਾਹਨ ਦੀ ਰਫ਼ਤਾਰ ਹੌਲੀ ਰਖਣੀ ਚਾਹੀਦੀ ਹੈ।ਬਾਈਕ ਚਲਾਉਂਦੇ ਸਮੇਂ ਹੈਲਮੇਟ ਪਾ ਕੇ ਰਖਣਾ ਚਾਹੀਦਾ ਹੈ ਕਿਉਂਕਿ ਹੈਲਮੇਟ ਸਿਰ ਦਾ 90 % ਬਚਾਵ ਕਰਦਾ ਹੈ।ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਗਾ ਕੇ ਰਖਣੀ ਚਾਹੀਦੀ ਹੈ। ਅਤੇ ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਅਤੇ ਬਿਨਾ ਲਾਇਸੈਂਸ ਤੋਂ ਵਾਹਨ ਡਰਾਈਵ ਕਰਦਾ ਹੈ ਜੇਕਰ ਉਸ ਤੋਂ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਸ ਦੇ ਜ਼ਿੰਮੇਵਾਰ ਉਸਦੇ ਮਾ ਬਾਪ ਹੋਣਗੇ ਜਾ ਜਿਸ ਆਦਮੀ ਦਾ ਇਹ ਵਾਹਨ ਉਸ ਤੇ ਕਾਰਵਾਈ ਕੀਤੀ ਜਾਵੇਗੀ।ਹੁਣ 16 ਤੋਂ 18 ਸਾਲ ਦੇ ਬੱਚੇ ਵੀ ਹੁਣ ਅਪਣੇ ਲਾਇਸੈਂਸ ਬਣਾ ਸਕਦੇ ਹਨ ਅਤੇ ਬਿਨਾਂ ਗੇਅਰ ਵਾਲੇ ਵਾਹਨ ਚਲਾ ਸਕਦੇ ਹੈ।ਅਤੇ ਜੋ ਵਿਅਕਤੀ ਐਕਸੀਡੈਂਟ ਪੀੜਿਤ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਚੰਗੇ ਨਾਗਰਿਕ ਵਜੋਂ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿਦਿਆਰਥੀਆ ਨੂੰ ਨਸ਼ਿਆ ਤੋ ਬਚਣ ਲਈ ਪ੍ਰੇਰਿਤ ਕੀਤਾ ਗਿਆ ਕਿ ਨਸ਼ਾ ਕਰ ਕੇ ਕਦੇ ਵਾਹਨ ਨਹੀਂ ਚਲਾਉਣਾ ਚਾਹੀਦਾ।ਅਤੇ ਨਸ਼ਿਆ ਖਿਲਾਫ ਹੇਲਪਲਾਈਨ ਨੰਬਰ ਬਾਰੇ ਵੀ ਜਾਣੂ ਕਰਵਾਇਆ ਗਿਆ।
ਸੈਮੀਨਾਰ ਵਿੱਚ ਉਪਥਿਸਤ ਸਕੂਲ ਦੇ ਵਿਦਿਆਰਥੀਆਂ ਨੇ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਸਕੂਲ ਦੇ ਸਟਾਫ਼ ਨਰਿੰਦਰ ਕੌਰ,ਸਰੋਜ,ਸ਼ੈਲੀ,ਕੇਸਵ,ਮੋਹਿਤ,ਸੁਨੀਤਾ ਨੇ ਆਏ ਹੋਏ ਟ੍ਰੈਫਿਕ ਕਰਮਚਾਰੀਆ ਦਾ ਧੰਨਵਾਦ ਕੀਤਾ।