ਤਰਕਸ਼ੀਲ ਸੋਸਾਇਟੀ ਇਕਾਈ ਗੁਰਦਾਸਪੁਰ ਦੀ ਸਧਾਰਨ ਮੀਟਿੰਗ
____________ ਗੁਰਦਾਸਪੁਰ ਸੁਸ਼ੀਲ ਬਰਨਾਲਾ ਤਰਕਸੀਲ ਸੁਸਾਇਟੀ ਇਕਾਈ ਗੁਰਦਾਸਪੁਰ ਦੀ ਮਾਸਿਕ ਮੀਟਿੰਗ ਦਿਨ ਐਤਵਾਰ ਮਿਤੀ 16/03/2025 ਨੂੰ ਅੰਬੇਡਕਰ ਭਵਨ, ਰੁਲੀਆ ਰਾਮ ਮੱਹਲੇ,ਗੁਰਦਾਸਪੁਰ ਵਿਖੇ ਕਰਵਾਈ ਗਈ। ਇਹ ਮੀਟਿੰਗ ਇਕਾਈ ਦੀ ਚੋਣ ਕਰਵਾਉਣ ਦੇ ਸੰਬੰਧ ਵਿੱਚ ਸੀ,ਜਿਸ ਤਹਿਤ ਪੁਰਾਣੀ ਇਕਾਈ ਦੇ ਅਹੁਦੇਦਾਰੀ ਨੂੰ ਭੰਗ ਕਰਕੇ ਨਵੇਂ ਅਹੁਦੇਦਾਰ ਚੁਣੇ ਗਏ। ਇਹ ਮੀਟਿੰਗ ਮਾਝਾ ਜ਼ੋਨ ਆਗੂ ਸੰਦੀਪ ਧਾਲੀਵਾਲ ਭੋਜਾ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਸ ਮੀਟਿੰਗ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਡਾ. ਅਜੈੈ ਪਾਲ ਸੋਹਲ ਨੂੰ ਇਕਾਈ ਦੇ ਜਥੇਬੰਦਕ ਆਗੂ ਵੱਜੋਂ ਚੁਣਿਆ ਗਿਆ, ਤੇ ਪ੍ਰੇਮ ਚੰਦ ਥਾਪਾ ਨੂੰ ਵਿੱਤ ਸਕੱਤਰ ਚੁਣਿਆ ਗਿਆ।ਇੱਥੇ ਇਹ ਦੱਸ ਦਈਏ ਕਿ ਜਥੇਬੰਦਕ ਆਗੂ ਅਤੇ ਵਿੱਤ ਸਕੱਤਰ ਦੇ ਮਹੱਤਵਪੂਰਨ ਅਹੁਦਿਆਂ ਤੋਂ ਇਲਾਵਾ ਤਿੰਨ ਹੋਰ ਮਹਤੱਵਪੂਰਨ ਅਹੁਦਿਆਂ ‘ਤੇ ਵੀ ਚੋਣ ਕਰਵਾਈ ਗਈ। ਇਹ ਤਿੰਨ ਅਹੁਦੇ ਕ੍ਮਵਾਰ ਸੱਭਿਆਚਾਰ ਵਿਭਾਗ ਰਾਜੂ ਝਾਖੋਲਾੜੀ, ਮਾਨਸਿਕ ਵਿਭਾਗ ਡਾ. ਸੁੱਚਾ ਸਿੰਘ ਤੇ ਪੈ੍ਸ਼ ਵਿਭਾਗ ਅਰੁਣ ਕੁਮਾਰ ਹੋਰਾਂ ਨੂੰ ਦਿੱਤੇ ਗਏ।ਇੱਥੇ ਇਹ ਦੱਸ ਦਈਏ ਕਿ ਜਥੇਬੰਦਕ ਆਗੂ ਦੇ ਅਹੁਦੇ ਵੱਜੋ ਕਈ ਸਾਲਾਂ ਤੋਂ ਕੰਮ ਕਰਦੇ ਹੋਏ ਸਰਦਾਰ ਤਰਲੋਚਨ ਸਿੰਘ ਨੇ ਇਸ ਵਾਰ ਚੋਣ ਨਾ ਲੜਨ ਦਾ ਫੈਸਲਾ ਕੀਤਾ,ਜਿਸ ਤਹਿਤ ਇਹ ਅਹੁਦਾ ਸਾਰਿਆਂ ਦੀ ਸਹਿਮਤੀ ਨਾਲ ਦੁਜੇ ਸਾਥੀ ਨੂੰ ਦਿੱਤਾ ਗਿਆ ਤੇ ਉਹਨਾਂ ਨੂੰ ਸਟੇਟ ਇਜਲਾਸ ਅਤੇ ਚੋਣ ਲਈ ਡੈਲੀਗੇਟ ਚੁਣਿਆ ਗਿਆ।ਸਾਰੇ ਸਾਥੀਆਂ ਨੇ ਚੁਣੇ ਹੋਏ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਅਹੁਦੇਦਾਰਾ ਨੇ ਵੀ ਤਨ ਮਨ ਨਾਲ ਸੋਸਾਇਟੀ ਨਾਲ ਤੁਰਨ ਤੇ ਸੁਸਾਇਟੀ ਨੂੰ ਉੱਚਾ ਚੁਕਣ ਦਾ ਬਚਨ ਦਿੱਤਾ।
ਚੁਣੇ ਹੋਏ ਸਾਥੀਆਂ ਤੋਂ ਇਲਾਵਾ ਸ. ਤਰਲੋਚਨ ਸਿੰਘ, ਨਗਿੰਦਰ ਸਿੰਘ, ਰਾਮ ਲਾਲ, ਕਸਤੂਰੀ ਲਾਲ ਤੇ ਮੇਜਰ ਸੋਮਨਾਥ ਆਦਿ ਸਾਥੀ ਮੌਜੂਦ ਸਨ।
ਤਰਕਸ਼ੀਲ ਸੋਸਾਇਟੀ ਇਕਾਈ ਗੁਰਦਾਸਪੁਰ ਦੀ ਸਧਾਰਨ ਮੀਟਿੰਗ
ਗੁਰਦਾਸਪੁਰ ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ