ਐਂਟੀ ਕੁੱਰਪਸ਼ਨ ਸੁਸਾਇਟੀ ਬਟਾਲਾ ਇਕਾਈ ਦੀ ਹੋਈ ਮੀਟਿੰਗ
ਰਾਜੇਸ਼ ਵਰਮਾ ਬਣੇ ਸਿਟੀ ਪ੍ਰਧਾਨ
ਬਟਾਲਾ 19 ਮਾਰਚ (ਸੰਜੀਵ ਮਹਿਤਾ ਸੁਨੀਲ ਚੰਗਾ) ਐਂਟੀ ਕੁੱਰਪਸ਼ਨ ਸੁਸਾਇਟੀ ਦੀ ਇੱਕ ਮੀਟਿੰਗ ਬਟਾਲਾ ਵਿਖੇ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਰਮੇਸ਼ ਭਾਟੀਆ ਦੀ ਅਗਵਾਈ ਹੇਠ ਜਿਲਾ ਚੇਅਰਮੈਨ ਐਡਵੋਕੇਟ ਭਰਤ ਅਗਰਵਾਲ ਦੇ ਦਫਤਰ ਵਿਖੇ ਰੱਖੀ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਬੀ ਐਸ ਸਾਹਿਲ ਵਲੋਂ ਸੰਸਥਾ ਦੀਆਂ ਨੀਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਹੱਕਾਂ ਪ੍ਰਤੀ ਆਪ ਖੁਦ ਜਾਗਰੂਤ ਹੋਣ ਦੀ ਸਮੇਂ ਦੀ ਮੁੱਖ ਲੋੜ ਹੈ ਇਸ ਮੌਕੇ ਉਨਾਂ ਵੱਲੋਂ ਬਟਾਲਾ ਇਕਾਈ ਵਿੱਚ ਵਾਧਾ ਕਰਦੇ ਹੋਏ ਸ੍ਰੀ ਰਜੇਸ਼ ਵਰਮਾ ਨੂੰ ਬਟਾਲਾ ਸਿਟੀ ਪ੍ਰਧਾਨ ਨੇ ਨਿਯੁਕਤ ਕੀਤਾ ਗਿਆ ਸਾਹਿਲ ਨੇ ਅੱਗੇ ਕਿਹਾ ਕਿ ਸਾਨੂੰ ਆਸ ਹੈ ਕਿ ਜੋ ਰਜੇਸ਼ ਵਰਮਾਂ ਜੀ ਨੂੰ ਜਿੰਮੇਵਾਰੀ ਦਿੱਤੀ ਹੈ ਉਹ ਇਸ ਨੂੰ ਪੂਰੀ ਮਿਹਨਤ ਨਾਲ ਨਿਭਾਉਣਗੇ ਅਤੇ ਸੰਸਥਾ ਦੀਆਂ ਨੀਤੀਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈਕੇ ਜਾਣਗੇ ਇਸ ਮੌਕੇ ਨੀਰਜ ਸ਼ਰਮਾ ਮਨੀਸ਼ ਮਲਹੋਤਰਾ ਸ਼ੁਭਮ ਸਰੀਨ ਆਦਿ ਹਾਜਰ ਹੋਏ