ਪੰਜਾਬ ਦੀ ਸਿਆਸਤ ਵਿੱਚ ਵੱਡਾ ਭੁਚਾਲ ਆ ਚੁੱਕਿਆ ਹੈ। ਲੀਡਰ ਐਧਰੋ ਓਧਰੋ ਅਦਲਾ ਬਦਲੀ ਕਰ ਰਹੇ ਹਨ।
ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਭਰਾ ਜਸਵਿੰਦਰ ਸਿੰਘ ਧਾਲੀਵਾਲ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।
ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ, ਜਿੱਥੇ ਜਸਵਿੰਦਰ ਸਿੰਘ ਧਾਲੀਵਾਲ ਨੇ ਕਾਂਗਰਸ ਤੇ ਵੱਡੇ ਦੋਸ਼ ਲਗਾਏ, ਉਥੇ ਹੀ ਭਰਾ ਨੂੰ ਵੀ ਨਹੀਂ ਛੱਡਿਆ।
ਮੁੱਖ ਮੰਤਰੀ ਚੰਨੀ ‘ਤੇ ਵੀ ਜਸਵਿੰਦਰ ਸਿੰਘ ਧਾਲੀਵਾਲ ਨੇ ਦੋਸ਼ ਲਗਾਏ ਕਿ, ਚੰਨੀ ਨੇ ਹੁਣ ਤੱਕ ਕੁੱਝ ਨਹੀਂ ਕੀਤਾ, ਜੋ ਕੁੱਝ ਕੀਤਾ ਹੈ, ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ।