ਮੂਨਕ 15 ਜਨਵਰੀ (ਨਰੇਸ ਤਨੇਜਾ ) ਸਬ ਡਿਵੀਜ਼ਨ ਮੂਨਕ ਦੇ ਅਧੀਨ ਪੈਂਦੇ ਪਿੰਡ ਚਾਂਦੂ ਵਿਖੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਲਾਕ ਲੈਵਲ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਇਸ ਖੇਡ ਮੇਲੇ ਦਾ ਉਦਘਾਟਨ ਇੰਦਰ ਸਿੰਘ ਪੰਚ ਭਜਨ ਸਿੰਘ ਪੰਚ ਅਤੇ ਭਾਨੀ ਰਾਮ ਪੰਚ ਨੇ ਕੀਤਾ ਜਿਵੇਂ ਕਿ ਹਾਕੀ ਫੁੱਟਬਾਲ ਵਾਲੀਬਾਲ ਲੌਂਗ ਜੰਪ ਦੇ ਫਸਵੇਂ ਮੁਕਾਬਲੇ ਕਰਵਾਏ ਗਏ ਇਸ ਮੌਕੇ ਵੱਖ ਵੱਖ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ ਲੌਂਗ ਜੰਪ ਵਿੱਚ ਰਮਨ ਵਰਤੀਆ ਪਿੰਡ ਚਾਂਦੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜੇ ਪਾਸੇ ਹਾਕੀ ਦੀ ਟੀਮ ਚਾਂਦੂ ਵੱਲੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਫੁਟਬਾਲ ਮੁਕਾਬਲੇ ਵਿੱਚ ਥੇਹੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ! ਰੇਸ ਮੁਕਾਬਲੇ ਦੌਰਾਨ ਗਗਨਦੀਪ ਕੌਰ ਚਾਂਦੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਗਿਆ ਇਨਾਮ ਵੰਡਣ ਦੀ ਰਸਮ ਕੋਚ ਮਲਕੀਤ ਸਿੰਘ ਅਤੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਨਿਭਾਈ ਇਸ ਮੌਕੇ ਤੇ ਜਿਤੇਂਦਰ ਗਿੱਲ ਲੱਖੀ ਸਿੰਘ ਜਸਪਾਲ ਸਿੰਘ ਪਰਦੀਪ ਸਿੰਘ ਆਦਿ ਮੌਜੂਦ ਸਨ