ਮੂਨਕ,15 ਜਨਵਰੀ-(ਨਰੇਸ ਤਨੇਜਾ)-ਸ੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਲਹਿਰਾ ਤੋਂ ਐਲਾਨੇ ਗਏ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਮੁਹਿੰਮ ਨੂੰ ਨਿਰੰਤਰ ਹਲਕਾ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਇਸੇ ਤਹਿਤ ਅੱਜ ਉਹਨਾਂ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕਾਕਾ ਨਵਇੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਚ ਮੁੱਖ ਦਫਤਰ ਮੂਨਕ ਵਿਖੇ ਹਲਕੇ ਦੇ ਨੌਜਵਾਨਾਂ ਨੇ ਮੀਟਿੰਗ ਕੀਤੀ, ਮੀਟਿੰਗ ਦੌਰਾਨ ਇਲਾਕੇ ਦੇ ਉੱਭਰਦੇ ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਗੱਗੀ ਮਨਿਆਣਾ ਨੇ ਸਾਥੀਆਂ ਸਮੇਤ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਕਬੂਲਦਿਆਂਂ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕਾਕਾ ਨਵਇੰਦਰ ਸਿੰਘ ਲੌਂਗੋਵਾਲ ਨੇ ਸ਼ਾਮਲ ਹੋਣ ਵਾਲੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਵਾਹਿਦ ਜਥੇਬੰਦੀ ਹੈ ਜਿਸਦੇ ਰਾਜ ਚ ਸਾਰੇ ਵਰਗ ਸੁਰੱਖਿਅਤ ਅਤੇ ਉੱਨਤ ਰਹਿੰਦੇ ਹਨ, ਨੌਜਵਾਨਾਂ ਨੂੰ ਮਾਣ ਦੇਣਾ ਅਤੇ ਖੇਡਾਂ ਨਾਲ ਜੋੜਕੇ ਜ਼ਿੰਦਗੀ ਚ ਤਰੱਕੀ ਵਾਲੇ ਰਾਹ ਤੇ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਕੀਤੇ ਉਪਰਾਲੇ ਮਿਸਾਲੀ ਹਨ। ਉਹਨਾਂ ਕਿਹਾ ਕਿ ਲਹਿਰਾ ਹਲਕੇ ਤੋਂ ਇਸ ਵਾਰ ਦਰਵੇਸ਼ ਸਿਆਸਤਦਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸੰਗਤ ਦੇ ਆਸ਼ੀਰਵਾਦ ਨਾਲ ਜਿੱਤ ਦਾ ਪਰਚਮ ਫਹਿਰਾਉਣਗੇ ਅਤੇ ਹਲਕੇ ਦੇ ਪੱਛੜੇਪਣ ਨੂੰ ਵੀ ਦੂਰ ਕਰਨਗੇ। ਕਾਕਾ ਲੌਂਗੋਵਾਲ ਨੇ ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਗੱਗੀ ਮਨਿਆਣਾ ਨੂੰ ਸੋਈ ਹਲਕਾ ਲਹਿਰਾ ਦੇ ਇੰਚਾਰਜ ਅਤੇ ਬਲਕਾਰ ਸਿੰਘ ਝਿੰਜਰ ਨੂੰ ਯੂਥ ਅਕਾਲੀ ਦਲ ਜ਼ਿਲਾ ਸੰਗਰੂਰ ਦਾ ਜਨਰਲ ਸਕੱਤਰ ਵਜੋਂ ਨਿਯੁਕਤੀ ਪੱਤਰ ਵੀ ਸੌਂਪਿਆ। ਉਕਤ ਨਵ ਨਿਯੁਕਤ ਨੌਜਵਾਨ ਆਗੂਆਂ ਨੇ ਪਾਰਟੀ ਹਾਈਕਮਾਂਡ, ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਕਾਕਾ ਨਵਇੰਦਰ ਸਿੰਘ ਲੌਂਗੋਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦਾ ਸਮੁੱਚਾ ਯੂਥ ਭਾਈ ਲੌਂਗੋਵਾਲ ਦੀ ਚੋਣ ਚ ਮੋਹਰੀ ਭੂਮਿਕਾ ਅਦਾ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਮੋਰਚੇ ਨੂੰ ਭਾਰੀ ਬਹੁਮਤ ਨਾਲ ਫਤਿਹ ਕਰੇਗਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਨੌਜਵਾਨ ਆਗੂ ਕਮਲਜੀਤ ਸਿੰਘ, ਜੋਬਨ ਸਿੰਘ, ਗੁਰਜੋਤ ਸਿੰਘ, ਬੂਟਾ ਸਿੰਘ, ਗੁਰਸੇਵ ਸਿੰਘ, ਅਮਰਿੰਦਰ ਸਿੰਘ, ਹਰਪ੍ਰੀਤ ਸਿੰਘ, ਅਨਮੋਲਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਵਿਸ਼ਵਦੀਪ ਸਿੰਘ, ਅਮਨਦੀਪ ਸਿੰਘ, ਗੁਰਜਿੰਦਰ ਸਿੰਘ, ਜੈਮਲ ਸਿੰਘ, ਮਲਕਿੰਦਰ ਸਿੰਘ, ਅਰਸ਼ਦੀਪ ਸਿੰਘ, ਜਸਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਆਗੂ ਹਾਜ਼ਰ ਸਨ।