ਮੂਨਕ 15 ਜਨਵਰੀ ( ਨਰੇਸ ਤਨੇਜਾ ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਜਿਥੇ ਬਿਗਲ ਵੱਜ ਚੁੱਕਾ ਹੈ ਉੱਥੇ ਹੀ ਪੰਜਾਬ ਦੀਆਂ ਨੌਂ ਜੁਝਾਰੂ ਜਥੇਬੰਦੀਆਂ ਵਲੋਂ ਬਣਾਈ ਗਈ ਵਰਕਿੰਗ ਕਮੇਟੀ ਵੱਲੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਸ ਵਿਚ ਲਹਿਰਾਗਾਗਾ ਸੁਨਾਮ ਅਤੇ ਸਰਦੂਲਗੜ੍ਹ ਸ਼ਾਮਲ ਹਨ ਭਾਵੇਂ ਇਹ ਤਿੰਨੋਂ ਹਲਕੇ ਜਨਰਲ ਹਨ ਅੱਜ ਇਸ ਦਾ ਰਸਮੀ ਐਲਾਨ ਪਿੰਡ ਦਦਹੇੜਾ ਵਿਖੇ ਬਣ ਰਹੇ ਬਾਜੀਗਰ ਭਵਨ ਵਿਖੇ ਬੀਬਾ ਸੋਨੀਆ ਮਾਨ ਸਟਾਰ ਦੀ ਅਗਵਾਈ ਹੇਠ ਕੀਤਾ ਗਿਆ
ਲਹਿਰਾਗਾਗਾ ਤੋਂ ਬਲਵੀਰ ਸਿੰਘ ਬਾਜੀਗਰ ਸਰਦੂਲਗੜ੍ਹ ਤੋਂ ਚੇਤ ਰਾਮ ਸੂਦ ਅਤੇ ਸੁਨਾਮ ਤੋਂ ਰੁਲਦੂ ਰਾਮ ਬਡਰੁੱਖਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਬੀਬਾ ਸੋਨੀਆ ਮਾਨ ਕਲਾਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤਕ ਪੰਜਾਬ ਵਿੱਚ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਪਚੱਤਰ ਸਾਲ ਲੋਕਾਂ ਨਾਲ ਝੂਠੇ ਵਾਅਦੇ ਹੀ ਕੀਤੇ ਹਨ ਅਤੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ ਲੇਕਿਨ ਹਰ ਨਾਗਰਿਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਕਿਉਂਕਿ ਇਹ ਲੋਕਤੰਤਰ ਹੈ ਬੀਬਾ ਮਾਨ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੇ ਬਹੁਤ ਦੁੱਖ ਤੇ ਤਸੀਹੇ ਝੱਲੇ ਹਨ ਜਿਸ ਲਈ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਇਸ ਕਿਸਾਨੀ ਸੰਘਰਸ਼ ਦੌਰਾਨ ਅੱਠ ਸੌ ਦੇ ਕਰੀਬ ਕਿਸਾਨ ਜਿਹੜੇ ਸ਼ਹੀਦ ਹੋ ਗਏ ਸਨ ਲੇਕਿਨ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ ਉਨ੍ਹਾਂ ਕਿਹਾ ਕਿ ਮੈਂ ਕੋਈ ਚੋਣ ਨਹੀਂ ਲੜਨੀ ਮੈਂ ਤਾਂ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਹੋਰ ਸਟੇਟਾਂ ਦੇ ਵਿਚ ਜਾ ਕੇ ਮੈਂ ਕਿਸਾਨ ਮਜ਼ਦੂਰਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਹੈ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਏ ਜਾਣ ਤੇ ਬੀਬਾ ਮਾਨ ਨੇ ਕਿਹਾ ਕਿ ਮੈਂ ਕੋਈ ਵੀ ਮੁੱਖ ਮੰਤਰੀ ਦੀ ਦਾਅਵੇਦਾਰ ਨਹੀਂ ਹਾਂ ਅਤੇ ਨਾ ਹੀ ਮੈਂ ਬਣਨਾ ਹੈ ਇਸ ਮੌਕੇ ਤੇ ਮਾਸਟਰ ਬਲਵਿੰਦਰ ਸਿੰਘ ਸੂਬਾ ਪ੍ਰਧਾਨ ਬਾਜ਼ੀਗਰ ਵਣਜਾਰਾ ਸੰਘਰਸ਼ ਕਮੇਟੀ ,ਸੂਬਾ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਲਖੀਆ ਮੂਨਕ , ਲਖਬੀਰ ਸਿੰਘ ਵਡਾਲਾ ਸੂਬਾ ਪ੍ਰਧਾਨ , ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਪੰਜਾਬ , ਦਵਿੰਦਰ ਕੌਰ ਬੇਰੁਜ਼ਗਾਰ ਯੂਨੀਅਨ ਫਰੰਟ ਪ੍ਰਧਾਨ , ਬਲਬੀਰ ਸਿੰਘ ਬਾਜੀਗਰ ਹਲਕਾ ਲਹਿਰਾਗਾਗਾਬੰਤ ਰਾਮ ਲੁਬਾਣਾ , ਰੁਲਦੂ ਰਾਮ ਹਲਕਾ ਸੁਨਾਮ , ਅਤੇ ਚੇਤ ਰਾਮ ਸੂਦ ਸਰਦੂਲਗਡ਼੍ਹ ਹਲਕਾ, ਮੀਤ ਪ੍ਰਧਾਨ ਪਵਨ ਧੂਰੀ ,ਬੰਤ ਰਾਮ ਲੁਬਾਣਾ , ਬਿੱਟੂ ਡਾਕਟਰ ਸੰਗਰੂਰ , ਅਮਰੀਕ ਸਿੰਘ ਬੀਂਬੜ ਤੋਂ ਇਲਾਵਾ ਭਾਰੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ