ਬਾਬਾ ਬਕਾਲਾ ਸਾਹਿਬ-(ਸੁਖਵਿੰਦਰ ਬਾਵਾ)- ਅੱਜ ਪਿੰਡ ਧੂਲਕਾ ਵਿਖੇ ਕਾਂਗਰਸ ਦੇ ਆਈਟੀ ਸੈੱਲ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਜੁਗਰਾਜ ਬਾਵਾ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸਕੱਤਰ ਯੂਥ ਕਾਂਗਰਸ ਪੰਜਾਬ ਦੇ ਆਈਟੀ ਸੈੱਲ ਦੇ ਜਨਰਲ ਸੈਕਟਰੀ ਰੋਹਿਤ ਸ਼ਰਮਾ ਜੀ ਅਤੇ ਜਨਰਲ ਸੈਕਟਰੀ ਆਈਟੀ ਸੈੱਲ ਨੂਰਮਹਿਲ ਦੇ ਰਾਜੇਸ਼ ਕੁਮਾਰ ਅਤੇ ਸੰਨੀ ਗਿੱਲ ਬਲਾਕ ਪ੍ਰਧਾਨ ਯੂਥ ਆਈਟੀ ਸੈੱਲ ਨੂਰਮਹਿਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਰੋਹਿਤ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਯੋਗਰਾਜ ਬਾਵਾ ਨੂੰ ਹਲਕਾ ਪੱਧਰ ਅਤੇ ਬਲਾਕ ਪੱਧਰ ਤੇ ਨਿਯੁਕਤੀਆਂ ਕਰਨ ਦੇ ਅਧਿਕਾਰ ਦਿੱਤੇ ਹਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਇਸ ਮੌਕੇ ਉਨ੍ਹਾਂ ਨਾਲ ਕੁਲਬੀਰ ਸਿੰਘ ਗਿਆਨ ਬਾਵਾ ਮਦਨ ਬਾਵਾ ਜਗਦੀਸ਼ ਬਾਵਾ ਸੁਰਜੀਤ ਸਿੰਘ ਆਦਿ ਹਾਜ਼ਰ ਸਨ।