ਮੂਣਕ, 23 ਜਨਵਰੀ (ਨਰੇਸ ਤਨੇਜਾ)
ਵਿਧਾਨ ਸਭਾ ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਆਜ਼ਾਦ ਪੇਂਡੂ ਚੌਂਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ (ਰਜਿ.) ਨੇ ਉਨ੍ਹਾਂ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ। ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਦੀ ਹਾਜ਼ਰੀ ਵਿਚ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਸਤਗੁਰ ਸਿੰਘ ਮਾਝੀ ਦੀ ਅਗਵਾਈ ਵਿਚ ਇਕੱਠੇ ਹੋਏ ਸਮੂਹ ਚੌਂਕੀਦਾਰਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਦੀ ਕਿਸੇ ਵੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗਰੀਬ ਤੇ ਕਿਰਤੀ ਲੋਕਾਂ ਦਾ ਹਮਾਇਤੀ ਗਠਜੋੜ ਹੈ, ਜਿਸ ਕਾਰਨ ਉਨ੍ਹਾਂ ਦੀ ਐਸੋਸੀਏਸ਼ਨ ਵਲੋਂ ਵਿਧਾਨ ਸਭਾ ਲਹਿਰਾ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਵਿਚ ਉਨ੍ਹਾਂ ਦੀ ਆਜ਼ਾਦ ਪੇਂਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ (ਰਜਿ.) ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਲਹਿਰਾ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਬਗੈਰ ਅੱਜ ਤੱਕ ਕਿਸੇ ਵੀ ਵਿਧਾਇਕ ਨੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਭਾਈ ਗੋਬਿੰਦ ਸਿੰਗ ਲੌਂਗੋਵਾਲ ਹੁਣ ਸੰਤ ਲੌੰਗੋਵਾਲ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਇਸ ਹਲਕੇ ਦੀ ਸੇਵਾ ਕਰਨਗੇ। ਇਸ ਮੌਕੇ ਚੌਕੀਦਾਰ ਐਸੋਸੀਏਸ਼ਨ ਦੇ ਖਜ਼ਾਨਚੀ ਚਰਨਾ ਸਿੰਘ ਬੱਲਰੇਂ, ਮੀਤ ਪ੍ਰਧਾਨ ਪਾਲ ਸਿੰਘ ਅਰਨੋਂ, ਦਰਸ਼ਨ ਸਿੰਘ ਘਮੂਰਘਾਟ, ਦਲੇਰ ਸਿੰਘ ਮੰਡਵੀ, ਬੋਰੀਆ ਰਾਮ ਰਾਮਪੁਰਾ ਗੁਜਰਾਂ, ਸਤਗੁਰ ਸਿੰਘ ਡੂਡੀਆ, ਸੁਖਵਿੰਦਰ ਸਿੰਘ ਡੂਡੀਆ, ਮਹਿੰਦਰ ਸਿੰਘ ਭਾਠੂਆ, ਸੁਦਾਮਾ ਰਾਮ ਹਮੀਰਗੜ੍ਹ, ਬਲਵੀਰ ਸਿੰਘ ਗਲੋਟਾ, ਕਾਲਾ ਸਿੰਘ ਗੁਰਨੇ ਕਲਾਂ, ਦਲਵਾਰਾ ਸਿੰਘ ਗੁਰਨੇ ਖੁਰਦ, ਰਘਵੀਰ ਸਿੰਘ ਬੱਲਰਾਂ, ਕਾਲਾ ਸਿੰਘ ਬੱਲਰਾਂ, ਮਹਿੰਦਰ ਸਿੰਘ ਚੋਟੀਆਂ, ਸਰਨਜੀਤ ਸਿੰਘ ਮਕੋਰੜ ਸਾਹਿਬ, ਗੁਰਪਿਆਰ ਸਿੰਘ ਰਾਜਲੇਹੜੀ ਅਤੇ ਜੋਗਿੰਦਰ ਸਿੰਘ ਮਕੋਰੜ ਸਾਹਿਬ ਆਦਿ ਵੀ ਹਾਜ਼ਰ ਸਨ।