ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਪਿੰਡ ਰਿਆੜ ਵਿਖੇ ਜਥੇਦਾਰ ਛੋਟੇਪੁਰ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
ਜਥੇਦਾਰ ਗੋਰਾ ਤੇ ਸਤਨਾਮ ਰਿਆੜ ਨੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਸਿਰੋਪਾਓ ਲੋਈ ਤੇ ਸ੍ਰੀ ਸਾਹਿਬ ਦੇ ਕੇ ਕੀਤਾ ਸਨਮਾਨਤ।
ਬਟਾਲਾ-(ਰਛਪਾਲ ਸਿੰਘ )-ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ- ਬਸਪਾ ਦੇ ਸਾਂਝੇ ਉਮੀਦਵਾਰ ਵੱਲੋਂ ਚੋਣ ਲੜ ਰਹੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿੱਚ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣ ਪ੍ਰਚਾਰ ਕੀਤਾ।
ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਲਕਾ ਬਟਾਲਾ ਦੇ ਪਿੰਡ ਰਿਆੜ ਵਿਖੇ ਸ੍ਰ ਸਤਨਾਮ ਸਿੰਘ ਰਿਆੜ ਵੱਲੋਂ ਕਰਵਾਈ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿੱਚ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਤੇ ਜਥੇਦਾਰ ਗੋਰਾ ਨੇ ਵੋਟਰਾਂ ਨੂੰ ਦੱਸਿਆ ਕਿ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵਿਧਾਨ ਸਭਾ ਹਲਕਾ ਬਟਾਲਾ ਤੋਂ ਵੱਡੀ ਲੀਡ ਲੈ ਕੇ ਸ਼ਾਨ ਨਾਲ ਜਿੱਤਣਗੇ। ਉਹਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੋਣਗੇ ।
ਇਸ ਮੌਕੇ ਤੇ ਸ੍ਰ ਸਤਨਾਮ ਸਿੰਘ ਰਿਆੜ ਅਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਸਿਰੋਪਾਓ, ਲੋਈ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕਰਦਿਆਂ ਪਿੰਡ ਰਿਆੜ ਤੋਂ ਵੱਡੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ ਦੁਆਇਆ।
ਇਸ ਮੌਕੇ ਤੇ ਸ੍ਰ ਹਰਭਜਨ ਸਿੰਘ ਤੂਰ ਸਾਬਕਾ ਚੇਅਰਮੈਨ, ਸਤਿੰਦਰਪਾਲ ਸਿੰਘ ਚੀਮਾ, ਸ੍ਰ ਅਵਤਾਰ ਸਿੰਘ ਚੀਮਾ ਸਰਕਲ ਪ੍ਰਧਾਨ, ਡਾਕਟਰ ਲਖਬੀਰ ਸਿੰਘ ਬੁੱਟਰ, ਸ੍ਰ ਸ਼ਮਸ਼ੇਰ ਸਿੰਘ ਰਿਆੜ, ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ,ਸ੍ਰ ਅਮਨਦੀਪ ਸਿੰਘ ਰਿਆੜ, ਡਾਕਟਰ ਕਸ਼ਮੀਰ ਸਿੰਘ,ਸ੍ਰ ਹਰਦੀਪ ਸਿੰਘ,ਸ੍ਰ ਮੁਖਤਾਰ ਸਿੰਘ,ਸ੍ਰ ਲਖਬੀਰ ਸਿੰਘ ਮੈਂਬਰ ਪੰਚਾਇਤ,ਸ੍ਰ ਕੁਲਵੰਤ ਸਿੰਘ,ਸ੍ਰ ਬਲਰਾਜ ਸਿੰਘ ਫੋਜੀ,ਸ੍ਰ ਹਰਜਿੰਦਰ ਸਿੰਘ ਰਿਆੜ,ਸ੍ਰ ਕਰਨੈਲ ਸਿੰਘ ਬੁੱਟਰ, ਸ੍ਰ ਚਰਨਜੀਤ ਸਿੰਘ,ਸ੍ਰੀ ਅਮਿਤ ਸੋਡੀ ਆਦਿ ਵੋਟਰ ਸਪੋਟਰ ਹਾਜ਼ਰ ਸਨ।