ਹਿੰਦੂ ਤੇ ਪ੍ਰਵਾਸੀ ਭਾਈਚਾਰੇ ਦੇ ਵੋਟ ਬੈਂਕ ‘ਤੇ ਰੱਖਦੇ ਹਨ ਪਕੜ
ਫਗਵਾੜਾ ਜਨਵਰੀ (ਰੀਤ ਪ੍ਰੀਤ ਪਾਲ ਸਿੰਘ ) ਸ਼ਿਵ ਸੈਨਾ ਨੇ ਅਗਲੇ ਮਹੀਨੇ ਹੋਣ ਜਾ ਰਹੀਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਫਗਵਾੜਾ ਵਿਧਾਨਸਭਾ ਹਲਕੇ ਤੋਂ ਆਪਣੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੂੰ ਉਮੀਦਵਾਰ ਐਲਾਨਿਆ ਹੈ। ਉਹਨਾਂ ਦੇ ਨਾਮ ਦਾ ਐਲਾਨ ਅੱਜ ਫਗਵਾੜਾ ਦੇ ਹਰਗੋਬਿੰਦ ਨਗਰ ਵਿਖੇ ਪੁੱਜੇ ਯੁਵਾ ਸੈਨਾ ਪੰਜਾਬ ਦੇ ਪ੍ਰਧਾਨ ਅਤੇ ਹਾਈਕਮਾਂਡ ਵਲੋਂ ਪੰਜਾਬ ਵਿਧਾਨਸਭਾ ਚੋਣਾਂ ਲਈ ਲਗਾਏ ਇੰਚਾਰਜ ਸੰਜੀਵ ਭਾਸਕਰ ਨੇ ਪੰਜਾਬ ਸਪੋਕਸ ਪਰਸਨ ਚੰਦਰ ਕਾਂਤ ਚੱਢਾ ਦੀ ਹਾਜਰੀ ਵਿਚ ਕੀਤਾ। ਕਮਲ ਸਰੋਜ ਜੋ ਕਿ ਹਲਕੇ ਦੇ ਹਿੰਦੂ ਤੇ ਪ੍ਰਵਾਸੀ ਭਾਈਚਾਰੇ ਦੇ ਵੋਟ ਬੈਂਕ ਉਪਰ ਖਾਸ ਪਕੜ ਰੱਖਦੇ ਹਨ, ਉਹਨਾਂ ਨੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਉਧਵ ਠਾਕਰੇ, ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਅਤੇ ਚੋਣ ਕਮੇਟੀ ਇੰਚਾਰਜ ਸੰਜੀਵ ਭਾਸਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਉਮੀਦਾਂ ‘ਤੇ ਪੂਰੇ ਉਤਰਦੇ ਹੋਏ ਵਿਧਾਨਸਭਾ ਚੋਣਾਂ ‘ਚ ਫਗਵਾੜਾ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਜਨਤਾ ਦਰਬਾਰ ਵਿਚ ਵੋਟਾਂ ਮੰਗਣ ਜਾਣਗੇ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਹਲਕੇ ਦੇ ਵੋਟਰ ਉਹਨਾਂ ਨੂੰ ਜਿਤਾ ਕੇ ਵਿਧਾਨਸਭਾ ਵਿਚ ਭੇਜਦੇ ਹਨ ਤਾਂ ਉਹ ਫਗਵਾੜਾ ਦੇ ਸੇਵਕ ਬਣ ਕੇ ਕੰਮ ਕਰਨਗੇ। ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੁਆਉਣਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ। ਇਸ ਮੌਕੇ ਸ਼ਿਵ ਸੈਨਾ ਦੇ ਪੰਜਾਬ ਉਪ ਪ੍ਰਧਾਨ ਰਜਿੰਦਰ ਬਿੱਲਾ, ਗੁਰਦੀਪ ਸੈਣੀ, ਸ਼ਮਸ਼ੇਰ ਭਾਰਤੀ, ਮਾਣਿਕ ਚੰਦ, ਪਵਨ, ਮੰਗਲ, ਸੁਧੀਰ, ਮਨੀਸ਼ ਦਾਦਰਾ, ਪਿ੍ਰੰਸ, ਬਿੰਦਰ ਅਮਿਤ ਬੱਸੀ, ਅੰਕਿਤ ਰਾਜਪੂਤ, ਰੌਣਕ, ਸਾਹਿਲ ਗੁਪਤਾ, ਮਿੰਟੂ, ਮਨੀ ਚੰਦ, ਜਤਿੰਦਰ, ਅਮਰਨਾਥ, ਅਜੇ, ਵਿਸ਼ਾਲ ਤੇ ਦੀਪਕ ਆਦਿ ਨੇ ਕਮਲ ਸਰੋਜ ਨੂੰ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਫਗਵਾੜਾ ਸੀਟ ਉਪਰ ਸ਼ਿਵ ਸੈਨਾ ਦੀ ਸ਼ਾਨਦਾਰ ਜਿੱਤ ਲਈ ਉਹ ਡੋਰ-ਟੂ-ਡੋਰ ਜਾ ਕੇ ਸ਼ਿਵ ਸੈਨਾ ਦੀਆਂ ਰਾਸ਼ਟਰਵਾਦੀ ਨੀਤੀਆਂ ਨਾਲ ਵੋਟਰਾਂ ਨੂੰ ਜਾਣੂ ਕਰਵਾਉਣਗੇ।
ਤਸਵੀਰ – ਗੁਰਮੁਖ ਸਿੰਘ