ਮੂਣਕ 24 ਜਨਵਰੀ (ਨਰੇਸ ਤਨੇਜਾ)
ਪੰਜਾਬ ਚ ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ ਦਾ ਚੱਪੂ ਕੇਜਰੀਵਾਲ ਨੇ ਭਗਵੰਤ ਮਾਨ ਦੇ ਹੱਥ ਵਿੱਚ ਫੜਾ ਕੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ, ਕੇਜਰੀਵਾਲ ਵੀ ਮੋਦੀ ਦਾ ਹੀ ਭਰਾ ਹੈ ਜਿਸਨੇ ਦਿੱਲੀ ਵਿੱਚ ਖੇਤੀ ਕਾਨੂੰਨ ਲਾਗੂ ਕੀਤੇ ਅਤੇ ਕਿਸਾਨੀ ਸੰਘਰਸ਼ ਵਿੱਚ ਪਹਿਲ ਕੀਤੀ ਸੀ ਦਿੱਤਾ ਕੇਪਟਨ, ਢੀਂਡਸਾ ਤੇ ਕੇਜਰੀਵਾਲ ਤਿੰਨੇ ਇੱਕੋ ਥੈਲੀ ਦੇ ਚੱਟੇ ਵੱਟੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਮੁਲਾਜਮ ਆਗੂ ਜਸਵੀਰ ਕੌਰ ਸ਼ਰਮਾ ਦੀ ਅਗਵਾਈ ਹੇਠ ਦੇਸ ਰਾਜ ਸੈਣੀ ਦੇ ਘਰ ਰੱਖੀ ਨੁੱਕੜ ਮੀਟਿੰਗ ਦੌਰਾਨ ਕੀਤਾ। ਬੀਬੀ ਭੱਠਲ ਨੇ ਕਿਹਾ ਕਿ ਜਦੋਂ ਮੈਂ 83 ਦਿਨਾਂ ਲਈ ਮੁੱਖ ਮੰਤਰੀ ਬਣੀ ਸੀ ਤਾਂ ਕਿਸਾਨੀ ਦਾ ਮੁੱਦਾ ਮੈਂ ਹੀ ਸ਼ੁਰੂ ਕੀਤਾ ਸੀ ਅਤੇ ਛੋਟੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਸੀ। ਮੁਹੰਮਦ ਮੁਸਤਫਸ ਆਈ ਪੀ ਐਸ ਤੇ ਮੁਕੱਦਮਾ ਦਰਜ ਹੋਣ ਸਬੰਧੀ ਬੀਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਰਬ ਧਰਮ ਪਰਟੀ ਹੈ ਸਾਰੀਆਂ ਦਾ ਸਨਮਾਨ ਕਰਦੀ ਹੈ ਇਸ ਵਿੱਚ ਜਿਸਨੇ ਜੋ ਕੀਤਾ ਉਹ ਦੱਸੇਗਾ ਅਤੇ ਕਨੂੰਨੀ ਕਾਰਵਾਈ ਚੱਲ ਰਹੀ ਹੈ। ਮੋਦੀ ਦਾ ਨੁਮਾਇੰਦਾ ਬਣਕੇ ਆਇਆ ਪਰਮਿੰਦਰ ਸਿੰਘ ਢੀਂਡਸਾ ਕਹਿੰਦਾ ਕਿ ਮੋਦੀ ਨਾਲ ਬਣਦੀ ਹੈ ਇਹ ਤਿੰਨ ਕਾਲੇ ਖੇਤੀ ਕਨੂੰਨ ਕਿਸਾਨਾਂ, ਆੜ੍ਹਤੀਆਂ ਮਜ਼ਦੂਰਾਂ ਲਈ ਬਣਾਏ ਗਏ ਸਨ ਜੇਕਰ ਢੀਂਡਸਾ ਦੀ ਮੋਦੀ ਨਾਲ ਬਣਦੀ ਸੀ ਤਾਂ ਡੇਢ ਸਾਲ ਚੱਲੇ ਦਿੱਲੀ ਸੰਘਰਸ਼ ਦੌਰਾਨ ਕਿਸਾਨ ਸ਼ਹੀਦ ਕਿਉਂ ਹੋਣ ਦਿੱਤੇ।
![](http://thepunjabiwire.com/wp-content/uploads/2022/01/IMG-20220124-WA0097-1024x576.jpg)
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਮੂਣਕ ਦੇ ਪ੍ਰਧਾਨ ਜਗਦੀਸ਼ ਰਾਏ ਗੋਇਲ, ਉਪ ਚੇਅਰਮੈਨ ਦੀਪਕ ਸਿੰਗਲਾ, ਰਵਿੰਦਰ ਸਿੰਘ ਟੁਰਨਾ ਪੀ ਏ ਟੂ ਬੀਬੀ ਭੱਠਲ, ਦੇਸਰਾਜ ਸੈਣੀ, ਮੁਕੰਦ ਸਿੰਘ, ਮੰਗਤ ਰਾਮ ਨਿਰੰਜਨ ਸਿੰਘ, ਮੁਖਤਿਆਰ ਸਿੰਘ ਸੈਣੀ, ਮਹੇਸ਼ ਕੁਮਾਰ, ਗੁਰਦੀਪ ਸਿੰਘ, ਗੁਰਨਾਮ ਸਿੰਘ ਸੈਣੀ, ਰਸਮਨਿਵਾਸ, ਐਮ ਸੀ ਰਘਬੀਰ ਸੈਣੀ, ਗੁਰਨਾਮ ਸੈਣੀ, ਗੱਬਰ ਜੈਨ, ਕਾਲਾ ਰਾਮ, ਗੁਲਜ਼ਾਰ ਸੈਣੀ, ਭੂਰਾ ਸਿੰਘ, ਰਿੰਕੂ ਕਾਸਨ, ਸ਼ਹਿਰੀ ਪ੍ਰਧਾਨ ਪਰਸ਼ੋਤਮ ਸਿੰਗਲਾ, ਮਿਠਨ ਸਿੰਗਲਾ ਆਦਿ ਮੌਜੂਦ ਸਨ।
ਫੋਟੋਕੇਪਸਨ: ਬੀਬੀ ਰਜਿੰਦਰ ਕੌਰ ਭੱਠਲ ਪ੍ਰੈਸ ਮੀਟਿੰਗ ਕਰਦੇ ਹੋਏ।