ਲਗਾਤਾਰ ਦੂਸਰੀ ਵਾਰ ਮਿਲੇਗੀ ਰਿਕਾਰਡ ਜਿੱਤ – ਨਿਸ਼ਾ ਰਾਣੀ ਖੇੜਾ
ਫਗਵਾੜਾ ਜਨਵਰੀ (ਰੀਤ ਪ੍ਰੀਤ ਪਾਲ ਸਿੰਘ ) ਕਾਂਗਰਸ ਪਾਰਟੀ ਦੇ ਇਕ ਗੁੱਟ ਵਲੋਂ ਫਗਵਾੜਾ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਬਦਲਣ ਦੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਅੱਜ ਇੱਥੇ ਗੱਲਬਾਤ ਕਰਦਿਆਂ ਬਲਾਕ ਸੰਮਤੀ ਫਗਵਾੜਾ ਉਪ ਚੇਅਰਮੈਨ ਬੀਬੀ ਰੇਸ਼ਮ ਕੌਰ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਨੇ ਕਿਹਾ ਕਿ ਬਲਵਿੰਦਰ ਸਿੰਘ ਧਾਲੀਵਾਲ ਨੇ 2019 ਵਿਚ ਫਗਵਾੜਾ ਵਿਧਾਨਸਭਾ ਹਲਕੇ ਤੋਂ ਰਿਕਾਰਡ ਵੋਟਾਂ ਨਾਲ ਜਿਮਨੀ ਚੋਣ ਜਿੱਤ ਕੇ 17 ਸਾਲ ਬਾਅਦ ਹਲਕੇ ਵਿਚ ਕਾਂਗਰਸ ਦੀ ਝੰਡੀ ਦੁਬਾਰਾ ਬੁਲੰਦ ਕੀਤੀ ਅਤੇ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਬਿਨਾਂ ਕਿਸੇ ਪੱਖਪਾਤ ਤੋਂ ਸਰਬ ਪੱਖੀ ਵਿਕਾਸ ਵੀ ਕਰਵਾਇਆ ਜਿਸ ਨੂੰ ਲੈ ਕੇ ਲੋਕਾਂ ਵਿਚ ਬਲਵਿੰਦਰ ਸਿੰਘ ਧਾਲੀਵਾਲ ਦੀ ਲੋਕਪਿ੍ਰਅਤਾ ਇਸ ਸਮੇਂ ਸਿਖਰਾਂ ਤੇ ਹੈ ਪਰ ਅਫਸੋਸ ਦੀ ਗੱਲ ਹੈ ਕਿ ਪਾਰਟੀ ਦਾ ਹੀ ਇਕ ਧੜਾ ਅਗਲੇ ਮਹੀਨੇ ਹੋਣ ਜਾ ਰਹੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ ਧਾਲੀਵਾਲ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਇਹਨਾਂ ਨੂੰ ਉਮੀਦਵਾਰ ਦੀ ਕਾਬਲੀਅਤ ਅਤੇ ਫਗਵਾੜਾ ਦੇ ਵਿਕਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿਰਫ ਕੁਰਸੀ ਦੀ ਖਾਤਰ ਇਕ ਸੀਨੀਅਰ ਆਗੂ ਜੋ ਕਿ ਪਾਰਟੀ ਨੂੰ ਛੱਡ ਕੇ ਜਾ ਚੁੱਕਾ ਹੈ ਉਸਦੇ ਇਸ਼ਾਰੇ ਤੇ ਹੀ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਅਤੇ ਫਗਵਾੜਾ ਦੇ ਵੋਟਰਾਂ ਦੀ ਬਦੌਲਤ ਬਲਵਿੰਦਰ ਸਿੰਘ ਧਾਲੀਵਾਲ ਲਗਾਤਾਰ ਦੂਸਰੀ ਵਾਰ ਫਗਵਾੜਾ ਹਲਕੇ ਤੋਂ ਰਿਕਾਰਡ ਜਿੱਤ ਦਰਜ ਕਰਨਗੇ। ਉਹਨਾਂ ਕਿਹਾ ਕਿ ਵਿਧਾਨਸਭਾ ਚੋਣਾਂ ਨੂੰ ਲੈ ਕੇ ਪਿੰਡ ਪੱਧਰ ਤੇ ਪ੍ਰਚਾਰ ਮੁਹਿਮ ਸਿਖਰਾਂ ‘ਤੇ ਪੁੱਜ ਚੁੱਕੀ ਹੈ ਅਤੇ ਹਰੇਕ ਪਿੰਡ ਵਿਚ ਜਿਸ ਤਰ੍ਹਾਂ ਨਾਲ ਵੋਟਰਾਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ ਉਸ ਤੋਂ ਸਪਸ਼ਟ ਹੈ ਕਿ ਫਗਵਾੜਾ ਵਿਧਾਨਸਭਾ ਹਲਕੇ ਵਿਚ ਕਾਂਗਰਸ ਪਾਰਟੀ ਇਸ ਵਾਰ ਪਹਿਲਾਂ ਤੋਂ ਵੀ ਜਿਆਦਾ ਅੰਤਰ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਬਲਵਿੰਦਰ ਸਿੰਘ ਧਾਲੀਵਾਲ ਲਗਾਤਾਰ ਦੂਸਰੀ ਵਾਰ ਰਿਕਾਰਡ ਵੋਟਾਂ ਨਾਲ ਵਿਧਾਇਕ ਚੁਣੇ ਜਾਣਗੇ।
ਤਸਵੀਰ ਸਮੇਤ।