ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਵਿਖੇ ਬਹੁਜਨ ਸਮਾਜ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਪਿੰਡ ਡੀਡਾ ਸੈਣੀਆਂ ਦੇ ਲਗਪਗ 20 ਪਰਿਵਾਰ ਕਾਂਗਰਸ ਛੱਡ ਬਹੁਜਨ ਸਮਾਜ ਪਾਰਟੀ ਵਿਚ ਕਮਲਜੀਤ ਚਾਵਲਾ ਦੀ ਅਗਵਾਈ ਵਿਚ ਸ਼ਾਮਿਲ ਹੋਏ। ਕਮਲਜੀਤ ਚਾਵਲਾ ਨੇ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਿਰੋਪਾ ਪਾਕੇ ਸਨਮਾਨ ਕੀਤਾ। ਕਮਲਜੀਤ ਚਾਵਲਾ ਨੇ ਕਿਹਾ ਕਿ ਇਹਨਾਂ ਸਭ ਪਰਿਵਾਰਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਸਰਕਾਰ ਆਣ ਤੇ ਪਾਰਟੀ ਵਿਚ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਪਾਰਟੀ ਵਿਚ ਮੋਹਨ ਲਾਲ,ਪਵਨ ਕੁਮਾਰ,ਯਸ਼ਪਾਲ, ਗੌਤਮ ਕੁਮਾਰ,ਰੂਪ ਲਾਲ,ਤਿਲਕ ਰਾਜ, ਪ੍ਰਵੀਨ ਕੁਮਾਰ,ਜਗੀਰ ਸਿੰਘ,ਸੁਨੀਲ ਕੁਮਾਰ,ਵਿਜੈ ਕੁਮਾਰ,ਅਰਜੁਨ ਕੁਮਾਰ,ਵਿਸ਼ਾਲ ਕੁਮਾਰ ਰੋਹਿਤ ਕੁਮਾਰ ਸਾਥੀਆਂ ਸਮੇਤ ਸਾਮਲ ਹੋਏ। ਇਸ ਮੌਕੇ ਪੀਏਸੀ ਮੈਂਬਰ ਦਲਬੀਰ ਸਿੰਘ ਬਿੱਲਾ, ਜ਼ਿਲ੍ਹਾ ਜਰਨਲ ਸਕੱਤਰ ਅਤੇ ਸਰਕਲ ਪ੍ਰਧਾਨ ਪ੍ਰਵੀਨ ਠਾਕੁਰ,ਪੀਏਸੀ ਮੈਂਬਰ ਵਿਜੈ ਮਹਾਜਨ, ਵਿਨੈ ਭਰਆਲ, ਸੰਜੀਵ ਸੈਣੀ,ਅਰਜੁਨ ਮੇਘੀਆਂ,ਬਾਬਾ ਅਨੂਪ ਸਿੰਘ,ਭੁਪਿੰਦਰ ਸਿੰਘ ਜਕਰੀਆਂ, ਅਮਰਿੰਦਰ ਸਿੰਘ ਸਾਬੀ ਪ੍ਰਧਾਨ ਯੂਥ ਅਕਾਲੀ ਦਲ ਦੀਨਾਨਗਰ ਆਦਿ ਹਾਜ਼ਰ ਸਨ।
