ਵੱਖ-ਵੱਖ ਪਿੰਡਾਂ ਵਿੱਚ ਚੋਣ ਨਿਸ਼ਾਨ ਟੈਲੀਫੋਨ ਨੂੰ ਮਿਲਿਆ ਭਰਵਾਂ ਹੁੰਗਾਰਾ
ਖਨੌਰੀ/ਮੂਨਕ 27 ਜਨਵਰੀ (ਨਰੇਸ ਤਨੇਜਾ )- ਕਾਂਗਰਸ ਪਾਰਟੀ ਪਿਛਲੇ ਪੰਜਾਹ ਸਾਲਾਂ ਅੰਦਰ ਉਨ੍ਹਾਂ ਵਿਕਾਸ ਨਹੀਂ ਕਰਵਾ ਸਕੀ, ਜਿਨ੍ਹਾਂ ਮੈਂ ਪਿਛਲੇ 6 ਸਾਲਾਂ ਦੌਰਾਨ ਕਰਵਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਲਹਿਰਾ ਤੋਂ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਖਨੌਰੀ ਅਤੇ ਮੂਨਕ ਸਰਕਲ ਦੇ ਵੱਖ-ਵੱਖ ਪਿੰਡਾਂ ’ਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਲਹਿਰੇ ਹਲਕੇ ਦੇ ਪਿਛੜੇਪਣ ਲਈ ਕਾਂਗਰਸ ਪਾਰਟੀ
ਜਿੰਮੇਵਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਤੋਂ ਪਿਛੜੇਪਣ ਦਾ ਦਾਗ ਮਿਟਾਉਣ ਲਈ ਮੈੇਂ ਹਮੇਸ਼ਾ ਤੋਂ ਯਤਨਸ਼ੀਲ ਰਿਹਾ ਹਾਂ। ਮੈਂ ਲਹਿਰਾ ਹਲਕੇ ਨੂੰ ਆਪਣੀ ਕਰਮ ਭੂਮੀ ਸਮਝਿਆ ਹੈ। ਮੇਰੀ ਤਮੰਨਾ ਹੈ ਕਿ ਆਉਦੇ ਪੰਜ ਸਾਲਾਂ ਅੰਦਰ ਹਲਕੇ ਦੀ ਸ਼ਾਨਦਾਰ ਦਿੱਖ ਬਣਾ ਕੇ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਵਾਂ। ਸ੍ਰ. ਢੀਂਡਸਾ ਨੇ ਕਿਹਾ ਕਿ ਕਾਂਗਰਸ ਅਤੇ ਬਾਦਲ ਦਲ ਦੀਆਂ ਗਲਤ ਨੀਤੀਆਂ ਤੋਂ ਅੱਜ ਸਮਾਜ ਦਾ ਹਰ ਵਰਗ ਦੁਖੀ ਹੈ। ਉਨ੍ਹਾਂ ਆਮ
ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਟਿਕਟਾਂ ਦੀ ਖਰੀਦੋ ਫਰੋਖਤ ਨਾਲ ਆਪ
ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਿਆ ਹੈ। ਇਨਕਲਾਬ ਦਾ ਝੂਠਾ ਨਾਅਰਾ ਲਾ ਕੇ ਕੋਈ ਇਨਕਲਾਬੀ ਨਹੀਂ ਬਣ ਸਕਦਾ। ਹਲਕੇ ਦੇ ਸੂਝਵਾਨ ਵੋਟਰ ਹੁਣ ਇਨ੍ਹਾਂ ਪਾਰਟੀਆਂ ਦੇ ਝੂਠੇ ਲਾਰਿਆਂ ਅਤੇ ਵਾਅਦਿਆਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਸਾਡਾ ਗਠਜੋੜ ਹੀ ਪੰਜਾਬ ਦੀ ਕਾਰਜਸ਼ੈਲੀ ਵਿੱਚ ਇਨਕਲਾਬੀ ਬਦਲਾਅ ਲਿਆਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ।ਉਨ੍ਹਾਂ ਦੱਸਿਆ ਕਿ ਪਾਰਟੀ ਦੇ ਚੋਣ ਨਿਸ਼ਾਨ ਟੈਲੀਫੋਨ ਨੂੰ ਹਲਕੇ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ਟੈਲੀਫੋਨ ਦਾ ਬਟਨ ਦਬਾ ਕੇ ਵਿਕਾਸ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ।
-ਫੋਟੋ ਕੈਪਸ਼ਨ- ਖਨੌਰੀ ਤੇ ਮੂਨਕ ਸਰਕਲ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਸ੍ਰ. ਪਰਮਿੰਦਰ ਸਿੰਘ ਢੀਂਡਸਾ।