ਸਕੂਲ ਖੋਲ੍ਹਣ ਦੀ ਮੰਗ ਸਬੰਧੀ ਪਿੰਡ ਵਾਸੀਆਂ ਤੇ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
( ਐਸਡੀਐਮ ਮੂਨਕ ਵਲੋਂ ਜਾਣਕਾਰੀ ਦੇਣ ਤੋਂ ਕੀਤਾ ਕਿਨਾਰਾ, ਕਿਹਾ ਦਫ਼ਤਰ ਆ ਕੇ ਕਰੋ ਗੱਲ)
ਮੂਨਕ 27ਜਨਵਰੀ(ਨਰੇਸ ਤਨੇਜਾ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰ ਤੋਂ ਸਰਕਾਰੀ ਸਕੂਲ ਖੋਲ੍ਹਣ ਤੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਕਰੋਨਾ ਬੀਮਾਰੀ ਦੀ ਆੜ੍ਹ ਹੇਠ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਕੱਝਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਸਕੂਲਾਂ ਨੂੰ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ।ਇਸ ਮੌਕੇ ਤੇ ਪਿੰਡ ਡੂਡੀਆਂ ਵਿਖੇ ਕਿਸਾਨ ਆਗੂ, ਸਕੂਲ ਕਮੇਟੀ ਅਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਸਕੂਲ ਖੁਲ੍ਹਵਾਉਣ ਦੇ ਮੁੱਦੇ ਨੂੰ ਲੈ ਕੇ ਸਕੂਲ ਵਿੱਚ ਇੱਕ ਅਹਿਮ ਮੀਟਿੰਗ ਵੀ ਕੀਤੀ ਗਈ। ਇਸ ਸਮੇਂ ਭੂਤਗਡ਼੍ਹ ਰਾਜਲਹੇੜੀ,ਭਾਠੂਆਂ,ਕੱਲਰਭੈਣੀ,ਢੀਂਡਸਾ,ਸਲੇਮਗੜ ਆਦਿ ਦੀਆਂ ਪੰਚਾਇਤਾਂ ਵਲੋਂ ਇਸ ਮਾਮਲੇ ਸਬੰਧੀ ਮਤੇ ਵੀ ਪਾਏ ਗਏ ਇਸ ਮੌਕੇ ਵੱਖ-ਵੱਖ ਪਿੰਡਾਂ ਆਏ ਸੈਂਕੜੇ ਲੋਕਾਂ ਨੇ ਹਿੱਸਾ ਲਿਆ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਕੂਲ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ।ਇਸ ਮੌਕੇ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।ਇਸ ਮਾਮਲੇ ਸੰਬੰਧੀ ਜਦੋਂ ਐੱਸਡੀਐੱਮ ਮੈਡਮ ਮੂਨਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਕੁਝ ਪੁੱਛਣਾ ਹੈ ਦਫਤਰ ਆ ਕੇ ਪੁੱਛੋ ਕੀ ਹਰ ਇੱਕ ਮਸਲੇ ਬਾਬਤ ਪੱਤਰਕਾਰ ਦਫ਼ਤਰ ਹੀ ਜਾ ਕੇ ਪੁੱਛਣਗੇ ਕਿਉਂਕਿ ਕਈ ਵਾਰੀ ਅਧਿਕਾਰੀ ਆਪਣੇ ਦਫ਼ਤਰ ਨਹੀਂ ਹੁੰਦੇ।ਕੀ ਲੋਕਾਂ ਦੀਆਂ ਸਮੱਸਿਆਂਵਾਂ ਅਤੇ ਪੱਤਰਕਾਰਕਾਰਾਂ ਸਵਾਲਾਂ ਤੋਂ ਭੱਜਣਾ ਕਿੰਨਾ ਕੁ ਜਾਇਜ਼ ਹੈ ਜਿੱਥੇ ਅੱਜ ਚੋਣਾਂ ਦਾ ਸਮਾਂ ਉਥੇ ਕਰੋਨਾ ਵਰਗੀ ਬੀਮਾਰੀ ਦੇ ਕਾਰਨ ਅਫ਼ਸਰਸ਼ਾਹੀ ਦਾ ਵਤੀਰਾ ਕਿੰਨਾ ਕੁ ਸਹੀ ਜਾਂ ਫਿਰ ਬਣਦੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਜਾਂ ਫਿਰ ਆਮ ਲੋਕਾਂ ਨੂੰ ਉਨ੍ਹਾਂ ਦੇ ਤਰਸ ਤੇ ਛੱਡਣਾ ਇਸ ਮੌਕੇ ਤੇ ਇਸ ਮੌਕੇ ਤੇ ਕਸ਼ਮੀਰ ਸਿੰਘ,ਹਰਦੇਵ ਸਿੰਘ ਪੂਰਨ ਸਿੰਘ,ਪਰਗਟ ਸਿੰਘ ਨਛੱਤਰ ਸਿੰਘ,ਕਸ਼ਮੀਰ ਸਿੰਘ ,ਹਰਦੇਵ ਸਿੰਘ,ਪੂਰਨ ਸਿੰਘ,ਰਾਮਫਲ ਸਿੰਘ,ਲੀਲਾ ਸਿੰਘ ਨੈਬ ਸਿੰਘ,ਗੁਰਪ੍ਰੀਤ ਸਿੰਘ,ਲੱਖੀ ਸਿੰਘ,ਸਤਿਗੁਰ ਸਿੰਘ,ਬੀਰਪਾਲ ਸਿੰਘ ਪੂਰਨ ਸਿੰਘ ਪਰਗਟ ਸਿੰਘ ਰਿੰਕੂ ਸਿੰਘ,ਨਛੱਤਰ ਸਿੰਘ,ਰਣਜੀਤ ਸਿੰਘ,ਦਸਮੇਸ਼ ਸਿੰਘ,ਸੁਖਵਿੰਦਰ ਸਿੰਘ,ਜਗਦੀਪ ਸਿੰਘ, ਗੁਰਸੇਵਕ ਸਿੰਘ,ਮੱਘਰ ਸਿੰਘ,ਤਰਸੇਮ ਚੰਦ,ਸਰਵਣ ਸਿੰਘ, ਕੁਲਵੰਤ ਸਿੰਘ,ਰਾਮਫਲ ਸਿੰਘ,ਰੋਸ਼ਨ ਸਿੰਘ,ਨਾਹਰ ਸਿੰਘ, ਸਤਿਗੁਰ ਸਿੰਘ,ਗੁਰਸੰਤ ਸਿੰਘ,ਗੁਰਦੀਪ ਸਿੰਘ,ਦਲਜੀਤ ਸਿੰਘ, ਅਮਨਦੀਪ ਸਿੰਘ,ਗੁਰਪ੍ਰੀਤ ਸਿੰਘ,ਗੌਰਵ ਸਿੰਘ,ਅਜੈਬ ਸਿੰਘ, ਰਣਜੀਤ ਸਿੰਘ,ਜਸਵੀਰ ਸਿੰਘ ਆਦਿ ਬਹੁਤ ਸਾਰੇ ਪਿੰਡ ਵਾਸੀ ਅਤੇ ਨੌਜਵਾਨ ਹਾਜ਼ਰ ਸਨ