ਫਗਵਾੜਾ ਜਨਵਰੀ (ਰੀਤ ਪ੍ਰੀਤ ਪਾਲ ਸਿੰਘ ) ਦਸ਼ਮੇਸ਼ ਸਪੋਰਟਸ ਕਲੱਬ ਅਕਾਲਗੜ੍ਹ ਵਲੋਂ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਰਕੇ 39ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਐਨ.ਆਰ.ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 3 ਤੋਂ 6 ਫਰਵਰੀ ਤੱਕ ਪਿੰਡ ਦੀ ਖੇਡ ਗਰਾਉਂਡ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਓਪਨ ਅਤੇ ਭਾਰ ਵਰਗ ਦੇ ਦੋ ਸ਼ੋਅ ਮੈਚ ਕਰਵਾਏ ਜਾਣਗੇ। ਪਹਿਲਾ ਮੁਕਾਬਲਾ 40 ਸਾਲ ਤੋਂ ਉੱਪਰ ਵਰਗ ਦਾ ਅਤੇ ਦੂਸਰਾ ਮੁਕਾਬਲਾ ਸ਼ੇਰਗਿਲ ਅਕੈਡਮੀ ਤੇ ਜੀ.ਐਨ.ਏ. ਮੇਹਟੀਆਣਾ ਦੀਆਂ ਟੀਮਾ ਦਰਮਿਆਨ ਹੋਵੇਗਾ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਉਹਨਾਂ ਖੇਡ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੋਵਿਡ-19 ਸਬੰਧ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਟੂਰਨਾਮੈਂਟ ਦਾ ਆਨੰਦ ਮਾਣਨ ਲਈ ਹੁੰਮ ਹੁਮਾ ਕੇ ਪਹੁੰਚਣ।