ਵੱਖ-ਵੱਖ ਪਿੰਡਾਂ ਵਿੱਚ ਪਰਮਿੰਦਰ ਸਿੰਘ ਢੀਂਡਸਾ ਦਾ ਭਰਵਾਂ ਸਵਾਗਤ
ਮੂਨਕ/2 ਫਰਵਰੀ (ਨਰੇਸ )-ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਬਲਰਾਂ, ਚੂਲੜ ਕਲਾਂ, ਮੰਡਵੀ, ਕਾਲੀਆਂ ਸਮੇਤ ਵੱਖ-ਵੱਖ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਵੱਖ-ਵੱਖ ਥਾੲੀਂ ਜਿੱਥੇ ਸ੍ਰ. ਢੀਂਡਸਾ ਦਾ ਲੋਕਾਂ ਵੱਲੋਂ
ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਵੱਡੀ ਗਿਣਤੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਕੇ ਸ੍ਰ. ਢੀਂਡਸਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ।ਵੱਖ-ਵੱਖ ਪਿੰਡਾਂ ਵਿੱਚ ਵੱਡੇ ਇਕੱਠਾ ਨੂੰ ਸੰਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੈਨੂੰ ਵੱਡੇ ਫਰਕ ਨਾਲ ਜਿਤਾ ਕੇ ਤੁਸੀਂ ਮੈਨੂੰ ਜੋ ਜਿੰਮੇਵਾਰੀ ਸੌਂਪੀ ਸੀ, ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ
ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਕਾਂਗਰਸ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਕੋਈ ਸਹਿਯੋਗ ਨਹੀਂ ਦਿੱਤਾ ਗਿਆ, ਪਰ ਫਿਰ ਵੀ ਅਸੀਂ ਹਲਕੇ ਦੇ ਵਿਕਾਸ ਕਾਰਜ ਰੁਕਣ ਨਹੀਂ ਦਿੱਤੇ ਅਤੇ ਗ੍ਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ।ਸ੍ਰ. ਢੀਂਡਸਾ ਨੇ ਕਿਹਾ ਕਿ ਜੋ ਹਲਕੇ ਦੇ ਵਿਕਾਸ ਕੰਮ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਿੱਤਣ ਮਗਰੋਂ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਕਿਸਾਨਾਂ, ਮਜਦੂਰਾਂ, ਵਪਾਰੀਆਂ ਸਮੇਤ ਹਰ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨਾ ਸਭ ਤੋਂ ਅਹਿਮ ਮਸਲਾ ਹੈ, ਜਿਸਦੇ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਵੀ ਲਿਆਂਦਾ ਜਾਵੇਗਾ।ਸ੍ਰ. ਢੀਂਡਸਾ ਨੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਹੋਏ ਭਰਵੇਂ ਇਕੱਠਾਂ ਤੋਂ ਖੁਸ਼ ਹੁੰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਤਿਕਾਰ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ। ਮੈਂਨੂੰ ਖੁਸ਼ੀ ਹੈ ਕਿ ਹਲਕੇ ਦੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਵਿਕਾਸ ਕਰਵਾਉਣ ਵਾਲੇ ਲੀਡਰਾਂ ਨੂੰ ਹੀ ਚੁਣਦੇ ਹਨ। ਇਹ ਤੁਹਾਡਾ ਅਤੇ ਸਤਿਕਾਰ ਹੀ ਹੈ ਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਾਦਲ ਦਲ ਦੀ ਨੀਂਦ ਉੱਡ ਚੁੱਕੀ ਹੈ ਅਤੇ ਰੋਜਾਨਾ ਵੱਡੀ ਇਨ੍ਹਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਕੇ ਹਲਕੇ ਦੀ ਖੁਸ਼ਹਾਲੀ ਲਈ ਸਾਡਾ ਸਾਥ ਦੇ ਰਹੇ ਹਨ।ਇਸ ਮੌਕੇ ਸ੍ਰ. ਢੀਂਡਸਾ ਦੇ ਨਾਲ ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ,ਚਮਕੌਰ ਸਿੰਘ ਬਾਦਲਗੜ੍ਹ, ਹਰਜਿੰਦਰ ਸਿੰਘ ਜਵਾਹਰਵਾਲਾ, ਦਰਸ਼ਨ ਸਿੰਘ ਗੁਰਨੇ, ਕੁਲਦੀਪ ਸਿੰਘ ਫੌਜੀ ਬੱਲਰਾਂ, ਲੀਲਾ ਸਿੰਘ ਮੱਲ, ਬਿੰਦਰ ਸਿੰਘ ਸੰਗਤੀਵਾਲਾ, ਗੁਰਦੇਵ ਸਿੰਘ ਫੌਜੀ, ਸ਼ਿੰਦਰ ਲਾਲ ਪੰਡਿਤ, ਜਗਤਾਰ ਸਿੰਘ, ਅਜਾਇਬ ਸਿੰਘ ਨੰਬਰਦਾਰ, ਲਛਮਣ ਸਿੰਘ, ਪੱਪੂ ਸਿੰਘ ਬਲਾਕ ਸੰਮਤੀ ਮੈਂਬਰ, ਬਲਕਰਨ ਸਿੰਘ ਸਾਬਕਾ ਸਰਪੰਚ, ਵਰਿੰਦਰ ਸਿੰਘ, ਰਾਮਫਲ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜਰ ਸਨ।
ਫੋਟੋ ਕੈਪਸ਼ਨ- ਪਿੰਡ ਬੱਲਰਾਂ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰ.
ਪਰਮਿੰਦਰ ਸਿੰਘ ਢੀਂਡਸਾ।