ਬਾਬਾ ਬਕਾਲਾ, ਰਈਆ- (ਸੁਖਵਿੰਦਰ ਬਾਵਾ)- ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਪਿੰਡਾਂ ਚ ਲੋਕਾਂ ਦੇ ਮਨਾ
ਚ ਡਰ ਦੀ ਭਾਵਨਾ ਨੂੰ ਖਤਮ ਕਰਨ ਹਿੱਤ ਅੱਜ ਪੁਲਿਸ ਤੇ ਬੀ.ਐੱਸ.ਐੱਫ.ਦੇ ਜਵਾਨਾਂ ਵੱਲੋਂ ਪਿੰਡਾਂ ਵਿਚ ਫਲੈਗ ਮਾਰਚ ਕੀਤਾ ਗਿਆ। ਅੱਜ ਪਹਿਲੇ ਦਿਨ ਕੀਤੇ ਗਏ ਮਾਰਚ ਵਿਚ ਬੀ.ਐੱਸ.ਐੱਫ.ਦੇ ਜਵਾਨਾਂ ਤੋਂ ਇਲਾਵਾ ਐੱਸ.ਪੀ.ਅਮਨਦੀਪ ਕੌਰ, ਡੀ.ਐੱਸ.ਪੀ.ਹਰਕ੍ਰਿਸ਼ਨ ਸਿੰਘ ਤੇ ਡੀ.ਐੱਸ.ਪੀ.ਰਵਿੰਦਰਪਾਲ ਸਿੰਘ ਦੀ ਅਗਵਾਈ `ਚ ਪਿੰਡ ਖਿਲਚੀਆਂ, ਧੂਲਕਾ, ਬਾਣੀਆਂ, ਝਾੜੂਨੰਗਲ, ਕਾਲੇਕੇ, ਸਧਾਰ ਆਦਿ ਪਿੰਡਾਂ ਵਿਚ ਫਲੈਗ ਮਾਰਚ ਕੀਤਾ ਗਿਆ। ਡੀ.ਐੱਸ.ਪੀ.ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਫਲੈਗ ਦਾ ਮੁੱਖ ਮੰਤਵ ਲੋਕਾਂ ਦੇ ਮਨ ਵਿਚੋ ਡਰ ਨੂੰ ਖਤਮ ਕਰਨਾ ਅਤੇ ਇਸ ਗੱਲ ਨੂੰ ਜਰੂਰੀ ਬਨਾਉਣਾ ਵਾਜਬ ਸਮਝਿਆ ਗਿਆ ਕਿ ਪਿੰਡਾਂ ਦੇ ਲੋਕ ਆਪਣੇ ਹੱਕ ਦਾ ਇਸਤੇਮਾਲ ਬਿਨਾ ਕਿਸੇ ਸਿਆਸੀ ਦਬਾਅ ਅਤੇ ਡਰ ਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਤੀ ਲੋਕਾਂ ਦਾ ਵਿਸਵਾਸ਼ ਕਾਇਮ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ।