ਸੁਖਵਿੰਦਰ ਸਿੰਘ ਸ਼ੇਰਗਿਲ ਹੋਏ ਬਸਪਾ ‘ਚ ਸ਼ਾਮਲ
ਭ੍ਰਿਸ਼ਟਾਚਾਰ/ਨਸ਼ਾ ਮੁਕਤੀ ਦੇ ਨਾਲ ਪੰਜਾਬ ਦਾ ਵਿਕਾਸ ਰਹੇਗੀ ਪ੍ਰਾਥਮਿਕਤਾ
ਫਗਵਾੜਾ 5 ਫਰਵਰੀ (ਰੀਤ ਪ੍ਰੀਤ ਪਾਲ ਸਿੰਘ ) ਬਸਪਾ-ਅਕਾਲੀ ਗਠਜੋੜ ਦੇ ਫਗਵਾੜਾ ਵਿਧਾਨਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਚੋਣ ਮੁਹਿਮ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦੋਂ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਸ਼ੇਰਗਿਲ ਨੇ ਮੁੜ ਬਸਪਾ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸ਼ੇਰਗਿਲ ਦਾ ਬਸਪਾ ‘ਚ ਸ਼ਾਮਲ ਹੋਣ ਤੇ ਸ੍ਰ. ਜਸਵੀਰ ਸਿੰਘ ਗੜ੍ਹੀ ਜੋ ਕਿ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ ਨੇ ਮਾ. ਹਰਭਜਨ ਸਿੰਘ ਬਲਾਲੋਂ ਸੂਬਾ ਜਨਰਲ ਸਕੱਤਰ ਤੋਂ ਇਲਾਵਾ ਸੀਨੀਅਰ ਅਕਾਲੀ ਆਗੂਆਂ ਜਥੇਦਾਰ ਸਰਵਨ ਸਿੰਘ ਕੁਲਾਰ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਤੇ ਸਾਬਕਾ ਕੌਂਸਲਰ ਗੇਜੂ ਵਾਲੀਆ ਦੀ ਹਾਜਰੀ ‘ਚ ਨਿੱਘਾ ਸਵਾਗਤ ਕੀਤਾ ਅਤੇ ਬਸਪਾ-ਅਕਾਲੀ ਆਗੂਆਂ ਵਲੋਂ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸੇ ਦੌਰਾਨ ਸੁਖਵਿੰਦਰ ਸਿੰਘ ਸ਼ੇਰਗਿਲ ਨੂੰ ਬਹੁਜਨ ਸਮਾਜ ਪਾਰਟੀ ਜਿਲ੍ਹਾ ਕਪੂਰਥਲਾ ਦਾ ਇੰਚਾਰਜ ਵੀ ਥਾਪਿਆ ਗਿਆ। ਜਸਵੀਰ ਸਿੰਘ ਗੜ੍ਹੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਫਗਵਾੜਾ ਦੇ ਵੋਟਰਾਂ ਵਲੋਂ ਉਹਨਾਂ ਨੂੰ ਵਿਧਾਇਕ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਉਹਨਾਂ ਦੀ ਪ੍ਰਾਥਮਿਕਤਾ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖਾਤਮੇ ਤੋਂ ਇਲਾਵਾ ਵਿਕਾਸ ਨੂੰ ਨਵੀਂ ਦਿਸ਼ਾ ਦੇਣਾ ਰਹੇਗੀ। ਉਹਨਾਂ ਸ਼ਹਿਰ ‘ਚ ਸਾਫ ਸੁਥਰੀਆਂ ਪਾਰਕਾਂ ਅਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਵੀ ਕਹੀ। ਇਸ ਮੌਕੇ ਇੰਜੀਨੀਅਰ ਪ੍ਰਦੀਪ ਮੱਲ, ਪਰਮਿੰਦਰ ਬੋਧ ਭੁੱਲਾਰਾਈ ਦਿਹਾਤੀ ਪ੍ਰਧਾਨ, ਬਲਵਿੰਦਰ ਬੋਧ ਸ਼ਹਿਰੀ ਪ੍ਰਧਾਨ ਬਸਪਾ, ਸੁਰਿੰਦਰ ਢੰਡਾ, ਅਮਰਜੀਤ ਖੁੱਤਣ, ਮਨੀਸ਼ ਮਹਿਮੀ, ਸੁਰਿੰਦਰ ਰਾਵਲਪਿੰਡੀ, ਸੋਨੂੰ ਗੋਬਿੰਦਪੁਰਾ, ਅਸ਼ੋਕ ਰਾਮਪੁਰ, ਤੇਜਪਾਲ ਬਸਰਾ, ਸੁਰਿੰਦਰ ਭਬਿਆਣਾ, ਨਰੇਸ਼ ਕੈਲੇ ਸਮੇਤ ਵੱਡੀ ਗਿਣਤੀ ‘ਚ ਬਸਪਾ-ਅਕਾਲੀ ਵਰਕਰ ਹਾਜਰ ਸਨ।
ਤਸਵੀਰ ਸਮੇਤ।