ਵੱਡੀ ਗਿਣਤੀ ਬੀਬੀਆਂ ਨੇ ਅਕਾਲੀ ਦਲ ਸੰਯੁਕਤ ’ਚ ਸ਼ਾਮਲ ਹੋ ਕੇ ਢੀਂਡਸਾ ਦੀ ਚੋਣ ਮੁਹਿੰਮ
- ਹਲਕੇ ਦੇ ਲੋਕਾਂ ਨੂੰ ਪਰਮਿੰਦਰ ਸਿੰਘ ਢੀਂਡਸਾ ’ਤੇ ਪੂਰਾ ਭਰੋਸਾ- ਗਗਨਦੀਪ ਕੌਰ ਢੀਂਡਸਾ
ਮੂਨਕ/ਖਨੌਰੀ, 5 ਫਰਵਰੀ (ਨਰੇਸ ਤਨੇਜਾ )- ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ
ਕਾਂਗਰਸ ਦੇ ਸਾਂਝੇ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਨੂੰ ਉਸ
ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਗਗਨਦੀਪ ਕੌਰ
ਢੀਂਡਸਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਨੌਜਵਾਨ
ਬੱਚੀਆਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਕੇ ਸ੍ਰ. ਪਰਮਿੰਦਰ ਸਿੰਘ
ਢੀਂਡਸਾ ਦੀ ਚੋਣ ਮੁਹਿੰਮ ਆਪਣੇ ਹੱਥਾਂ ਵਿੱਚ ਲੈਂਦਿਆਂ ਸ੍ਰ. ਢੀਂਡਸਾ ਨੂੰ ਰਿਕਾਰਡਤੋੜ
ਵੋਟਾਂ ਨਾਲ ਜਿਤਾਉਣ ਦਾ ਅਹਿਦ ਲਿਆ।
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਤਹਿਦਿਲੋਂ ਸਵਾਗਤ ਕਰਦਿਆਂ ਬੀਬੀ ਗਗਨਦੀਪ ਕੌਰ
ਢੀਂਡਸਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਸ੍ਰ. ਢੀਂਡਸਾ ’ਤੇ ਪੂਰਾ ਭਰੋਸਾ ਹੈ।
ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੋ ਵਿਕਾਸ ਪਰਮਿੰਦਰ
ਸਿੰਘ ਢੀਂਡਸਾ ਕਰਵਾ ਸਕਦੇ ਹਨ, ਉਹ ਕੋਈ ਹੋਰ ਨਹੀਂ ਕਰਵਾ ਸਕਦਾ। ਉਨ੍ਹਾਂ ਕਿਹਾ ਕਿ
ਹਲਕੇ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਲੋਕ ਲਗਾਤਾਰ ਅਕਾਲੀ ਦਲ
ਸੰਯੁਕਤ ਨਾਲ ਜੁੜ ਰਹੇ ਹਨ। ਇਹ ਸ੍ਰ. ਢੀਂਡਸਾ ਦੀ ਸ਼ਾਨਦਾਰ ਕਾਰਗੁਜਾਰੀ ਦਾ ਹੀ ਨਤੀਜਾ
ਹੈ ਕਿ ਦਿਨੋਂ ਦਿਨੋਂ ਅਕਾਲੀ ਦਲ ਸੰਯੁਕਤ ਦਾ ਕਾਫਲਾ ਵੱਡਾ ਹੁੰਦਾ ਜਾ ਰਿਹਾ ਹੈ ਅਤੇ
ਸ੍ਰ. ਢੀਂਡਸਾ ਦੀ ਚੋਣ ਮੁਹਿੰਮ ਲੋਕ ਲਹਿਰ ਵਿੱਚ ਬਦਲ ਰਹੀ ਹੈ।
ਇਸ ਮੌਕੇ ਪਿੰਡ ਬਾਦਲਗੜ੍ਹ ਵਿਖ ੇਸ਼ਾਮਲ ਹੋਣ ਵਾਲਿਆਂ ਵਿੱਚ ਸੋਮਾ ਰਾਣੀ, ਚਰਨਜੀਤ ਕੌਰ,
ਦਰਸ਼ਨਾ ਦੇਵੀ, ਨਿਰਮਲਾ ਦੇਵੀ, ਗੁਰਪ੍ਰੀਤ ਕੌਰ, ਗਗਨ ਕੌਰ, ਗੁਰਮੀਤ ਕੌਰ, ਰਾਣੀ ਕੌਰ,
ਸੋਮਾ ਦੇਵੀ, ਸਰਿਤਾ ਦੇਵੀ, ਬੀਰੋ ਦੇਵੀ, ਅਮਨਦੀਪ ਕੌਰ, ਕਿਰਨ ਰਾਨੀ ਸ਼ਾਮਲ ਸਨ। ਇਸ
ਤੋਂ ਇਲਾਵਾ ਪਿੰਡ ਡੂਡੀਆਂ ਅਤੇ ਬੰਗਾਂ ਵਿਖੇ ਵੀ ਵੱਡੀ ਗਿਣਤੀ ਔਰਤਾਂ ਨੇ ਅਕਾਲੀ ਦਲ
ਸੰਯੁਕਤ ਵਿੱਚ ਸ਼ਮੂਲੀਅਤ ਕਰਕੇ ਸ੍ਰ. ਢੀਂਡਸਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਅਹਿਦ
ਲਿਆ।
ਇਸ ਮੌਕੇ ਬੀਬੀ ਗਗਨਦੀਪ ਕੌਰ ਢੀਂਡਸਾ ਦੇ ਨਾਲ ਸੁਨੀਤਾ ਸ਼ਰਮਾ, ਹਰਪ੍ਰੀਤ ਕੌਰ, ਕਿਰਨ
ਕੌਰ, ਜਸਪਾਲ ਕੌਰ, ਮਮਤਾ ਰਾਣੀ, ਸੱਤਿਆ ਦੇਵੀ, ਕਾਂਤਾ ਦੇਵੀ ਸਮੇਤ ਵੱਡੀ ਗਿਣਤੀ
ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।
ਫੋਟੋ ਕੈਪਸ਼ਨ- ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ
ਵੇਲੇ ਬੀਬੀਆਂ ਤੇ ਨੌਜਵਾਨ ਬੱਚੀਆਂ ਮੈਡਮ ਗਗਨਦੀਪ ਕੌਰ ਢੀਂਡਸਾ ਦੇ ਨਾਲ।