,
ਮੂਣਕ, 5 ਫਰਵਰੀ(ਨਰੇਸ ਤਨੇਜਾ) ਹਲਕੇ ਦਾ ਨੌਜਵਾਨ ਤਬਕਾ, ਪੜ੍ਹਿਆ-ਲਿਖਿਆ ਵਰਗ ਆਮ ਆਦਮੀ ਪਾਰਟੀ ਦੇ ਚੋਣ ਮੁੱਦਿਆਂ ਵੱਲ ਪ੍ਰੇਰਿਤ ਹੋ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਪਿੰਡ ਦੇਹਲਾ ਸ਼ੀਹਾਂ ਵਿਖੇ ਆਪ ਪਾਰਟੀ ਦੇ ਉਮੀਦਵਾਰ ਐਡਵੋਕੇਟ ਵਰਿੰਦਰ ਗੋਇਲ ਨੇ ਆਪਣੇ ਸੀਨੀਅਰ ਸਮਰਥਕ ਨੋਜਵਾਨ ਆਗੂ ਗੁਰਪ੍ਰੀਤ ਸਿੰਘ ਬਾਗੜੀ ਦੇ ਘਰ ਰੱਖ ਚੋਣ ਪ੍ਰਚਾਰ ਮੁਹਿੰਮ ਤਹਿਤ ਲੋਕਾਂ ਦੇ ਭਰਵੇਂ ਇਕੱਠ ਵਿੱਚ ਕਹੇਂ ਆਪ ਪਾਰਟੀ ਉਮੀਦਵਾਰ ਐਡਵੋਕੇਟ ਵਰਿੰਦਰ ਗੋਇਲ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ‘ਆਪ’ ਦੀ ਸਰਕਾਰ ਬਣਨ ‘ਤੇ ਉਨਾਂ ਦੀਆਂ ਸਾਰੀਆਂ ਬੁਨਿਆਦੀ ਅਤੇ ਜਰੂਰੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਆਪਣੀ ਕੁਰਸੀ ਅਤੇ ਪਰਿਵਾਰ ਬਚਾਉਣ ਲਈ ਲੜ ਰਹੀਆਂ ਹਨ। ਇਨਾਂ ਪਾਰਟੀਆਂ ਦੀ ਪਰਿਵਾਰਵਾਦ ਦੀ ਰਾਜਨੀਤੀ ਅਤੇ ਭ੍ਰਿਸਟਾਚਾਰ ਨੇ ਰਾਜਨੀਤੀ ਨੂੰ ਗੰਧਲਾ ਕਰ ਦਿੱਤਾ ਹੈ। ਸਾਡੀ ਲੜਾਈ ਪੰਜਾਬ ਬਚਾਉਣ ਦੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਪਿੰਡ ਵਿੱਚੋਂ ਆਗੂ ਰਾਮਵਿੰਦਰ ਕਾਕਾ,ਸਵਰਨ ਸਿੰਘ ਸਫ਼ਰੀ, ਧੰਨਾ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਚਮਕੋਰ ਸਿੰਘ ਖਾਲਸਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ
ਫੋਟੋ ਕੈਪਸਨ, ਦੇਹਲਾ ਸ਼ੀਹਾਂ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਵਰਿੰਦਰ ਗੋਇਲ,