ਫਗਵਾੜਾ06 ਫਰਵਰੀ,( ਰੀਤ ਪ੍ਰੀਤ ਪਾਲ ਸਿੰਘ )
ਐਤਵਾਰ ਨੂੰ ਮੁਹੱਲਾ ਹਾਕੂਪੁਰਾ ਵਿੱਚ ਬਲਾਕ ਸਮਿਤੀ ਮੈਂਬਰ ਸੀਮਾ ਰਾਣੀ ਦੀ ਅਗਵਾਈ ਹੇਠ ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਉਨ੍ਹਾਂ ਲੋਕਾਂ ਨੂੰ 20 ਫਰਵਰੀ ਨੂੰ ਹੋਣ ਵਾਲੀਆਂ ਫਗਵਾੜਾ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੂੰ ਵੋਟਾਂ ਪਾਉਣ ਦੀ ਅਪੀਲp ਕੀਤੀ।ਡੋਰ-ਟੂ-ਡੋਰ ਪ੍ਰਚਾਰ ਦੌਰਾਨ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਰਿਸ਼ਤੇਦਾਰਾਂ ਨੇ ਸਾਬਕਾ ਅਕਾਲੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤ ਅਤੇ ਵਿਕਾਸ ਲਈ ਕੀਤੇ ਗਏ ਕੰਮਾਂ ਦੇ ਨਾਲ-ਨਾਲ ਸਰਦਾਰ ਗੜ੍ਹੀ ਦੇ ਫਗਵਾੜਾ ਮੈਨੀਫੈਸਟੋ ਬਾਰੇ ਗੱਲ ਕੀਤੀ, ਜਿਸ ਵਿੱਚ ਉਨ੍ਹਾਂ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ, ਸ਼ਹਿਰ ਵਿੱਚ ਪਾਰਕ ਅਤੇ ਸਟੇਡੀਅਮ ਦੀ ਉਸਾਰੀ, ਪੰਜ ਸੌ ਬਿਸਤਰਿਆਂ ਦਾ ਹਸਪਤਾਲ ਅਤੇ ਮੈਡੀਕਲ ਕਾਲਜ ਆਦਿ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਐਸਸੀ ਵਜ਼ੀਫ਼ਾ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ। ਘਰ-ਘਰ ਜਾ ਕੇ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਫਗਵਾੜਾ ਦੀ ਬਿਹਤਰੀ ਅਤੇ ਵਿਕਾਸ ਲਈ ਜਸਵੀਰ ਸਿੰਘ ਗੜ੍ਹੀ ਨੂੰ ਵੋਟ ਦਿਓ। ਇਸ ਮੌਕੇ ਇਸ ਮੌਕੇ ਹਰਪ੍ਰੀਤ ਕੌਲ , ਹੈਪੀ ਕੌਲ, ਸੀਮਾ ਕੌਲ, ਭਾਵਨਾ, ਨੀਲਮ, ਕਮਲੇਸ਼, ਸੀਮਾ, ਸੁਰਿੰਦਰ ਕੌਰ, ਸਰਬਜੀਤ ਕੌਰ, ਅਨੀਤਾ, ਰੀਨਾ, ਡਾ: ਪਰਮਜੀਤ, ਹਰਮੇਸ਼ ਕਾਲਾ, ਰਵੀ ਕੁਮਾਰ ਅਤੇ ਪਰਮਜੀਤ ਕੁਮਾਰ ਆਦਿ ਹਾਜ਼ਰ ਸਨ |